ਚੰਡੀਗੜ੍ਹ: ਯੂਪੀ ਦੇ ਪ੍ਰਯਾਗਰਰਾਜ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਚੱਲਦਿਆਂ ਸਿਹਤ ਵਿਭਾਗ ਨੇ ਨਿੱਜੀ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਉਪਰੰਤ ਸੀਲ ਕਰਨ ਦੀ ਕਾਰਵਾਈ ਕੀਤੀ ਹੈ। 


COMMERCIAL BREAK
SCROLL TO CONTINUE READING


ਸੀ.ਐੱਮ.ਓ ਡਾ. ਨਾਨਕ ਸਰਨ ਦੇ ਹੁਕਮਾਂ ’ਤੇ ਡਾ. ਏ. ਕੇ. ਤਿਵਾੜੀ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਨੂੰ ਸੀਲ ਕੀਤਾ। ਸੂਬੇ ਦੇ ਸਿਹਤ ਮੰਤਰੀ ਅਤੇ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਇਸ ਮਾਮਲੇ ’ਚ ਟਵੀਟ ਕੀਤਾ ਹੈ। 



ਪ੍ਰਾਈਵੇਟ ਏਜੰਟ ਰਾਹੀਂ ਕੀਤਾ ਸੀ ਪਲੇਟਲੈਟ ਦਾ ਇੰਤਜ਼ਾਮ
ਦੱਸਿਆ ਜਾ ਰਿਹਾ ਹੈ ਕਿ ਡੇਂਗੂ ਤੋਂ ਪੀੜਤ ਮਰੀਜ਼ ਪਰਦੀਪ ਪਾਂਡੇ ਨੂੰ 17 ਅਕਤੂਬਰ ਨੂੰ ਝਲਵਾ ਦੇ ਗਲੋਬਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਮਰੀਜ਼ ਨੂੰ 8 ਯੂਨਿਟ ਪਲੇਟਲੈਟ ਚੜ੍ਹਾਉਣ ਦੀ ਸਲਾਹ ਦਿੱਤੀ ਸੀ। ਮਰੀਜ਼ ਨੂੰ ਪਲੇਟਲੈਟਸ ਦੇ 3 ਯੂਨਿਟ ਦਿੱਤੇ ਵੀ ਗਏ, ਇਸ ਤੋਂ ਬਾਅਦ ਜਦੋਂ ਡਾਕਟਰਾਂ ਦੁਆਰਾ ਹੋਰ ਯੂਨੀਟਾਂ ਦੀ ਮੰਗ ਕੀਤੀ ਗਈ ਤਾਂ ਮਰੀਜ਼ ਦੇ ਪਰਿਵਾਰ ਵਾਲੇ ਏਜੰਟ ਰਾਹੀਂ ਪਲੇਟਲੈਟਸ ਲੈ ਆਏ। 



 



ਜਾਂਚ ਦੌਰਾਨ ਅਣਗਹਿਲੀ ਆਈ ਸਾਹਮਣੇ
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਲੇਟਲੈਟਸ ਚੜ੍ਹਾਉਣ ਤੋਂ ਬਾਅਦ ਮਰੀਜ਼ ਦੀ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਮਰੀਜ਼ ਪਰਦੀਪ ਪਾਂਡੇ ਨੂੰ ਦਿਲ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਉਸਦੀ ਮੌਤ ਹੋ ਗਈ।  ਪਰਿਵਾਰ ਦੀ ਸ਼ਿਕਾਇਤ ’ਤੇ ਸੀ. ਐੱਮ. ਓ ਨੇ ਤੇਜ ਬਹਾਦੁਰ ਸਪਰੂ ਬੇਲੀ ਹਸਪਤਾਲ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ 3 ਮੈਂਬਰੀ ਟੀਮ ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ। 



ਪੀੜਤ ਪਰਿਵਾਰ ਦਾ ਦੋਸ਼, ਪਲੇਟਲੈੱਟਸ ਦੀ ਥਾਂ ਦਿੱਤਾ ਫ਼ਲਾਂ ਦਾ ਜੂਸ 
ਸੀ. ਐੱਮ. ਓ ਡਾ. ਨਾਨਕ ਸਰਨ ਦੇ ਮੁਤਾਬਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਹਸਪਤਾਲ ਵਲੋਂ ਲਾਹਪ੍ਰਵਾਹੀ (negligence of hospital) ਵਰਤੀ ਗਈ। ਡਾਕਟਰਾਂ ਦੁਆਰਾ ਬਗੈਰ ਚੈੱਕ ਕੀਤੀਆਂ ਹੀ ਬਲੱਡ ਪਲੇਟਲੈੱਟਸ ਦੀ ਥਾਂ ਫਲਾਂ ਦਾ ਜੂਸ ਮਰੀਜ਼ ਨੂੰ ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਝਲਵਾ ਸਥਿਤ ਗਲੋਬਲ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਉਪਰੰਤ ਸੀਲ ਕਰ ਦਿੱਤਾ ਗਿਆ ਹੈ।