Dengue Symptoms:  ਮੌਸਮ ਵਿੱਚ ਬਦਲਾਅ ਦੇ ਨਾਲ ਹੀ ਡੇਂਗੂ ਦਾ ਪ੍ਰਕੋਪ ਇਸ ਸਾਲ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਮੌਸਮੀ ਬਿਮਾਰੀਆਂ ਅਤੇ ਡੇਂਗੂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੈ। ਕਈ ਵਾਰ ਇਹ ਗਲਤੀ ਸਿਹਤ ਲਈ ਖਤਰਨਾਕ ਹੋ ਜਾਂਦੀ ਹੈ। ਅੱਜ ਕੱਲ੍ਹ ਡੇਂਗੂ ਦਾ ਖ਼ਤਰਾ ਬਿਨਾਂ ਲੱਛਣਾਂ ਦੇ ਵੀ ਵੱਧ ਗਿਆ ਹੈ। ਕਈ ਵਾਰ ਲੋਕ ਡੇਂਗੂ ਨੂੰ Viral Fever ਸਮਝ ਕੇ ਉਸ ਅਨੁਸਾਰ ਇਲਾਜ ਸ਼ੁਰੂ ਕਰ ਦਿੰਦੇ ਹਨ। ਅਜਿਹੀ ਗਲਤੀ ਤੋਂ ਬਚਣਾ ਚਾਹੀਦਾ ਹੈ। ਹਰ ਕਿਸੇ ਦੀ ਸਲਾਹ ਲੈਣ ਦੀ ਬਜਾਏ, ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਸਹੀ ਇਲਾਜ ਹੋ ਸਕੇ। ਆਓ ਜਾਣਦੇ ਹਾਂ (Dengue/ Viral Fever) ਡੇਂਗੂ ਅਤੇ ਵਾਇਰਲ ਬੁਖਾਰ ਵਿੱਚ ਕੀ ਅੰਤਰ ਹੈ ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਜਾਣੋ ਕੁਝ ਖਾਸ ਨੁਕਸੇ।


COMMERCIAL BREAK
SCROLL TO CONTINUE READING

 


ਮੁਹਾਲੀ 'ਚ ਆਏ ਸਭ ਤੋਂ ਵੱਧ ਕੇਸ 


ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਡੇਂਗੂ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਡੇਂਗੂ ਦੇ ਕੁੱਲ 5,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਪੰਜ ਮੌਤਾਂ ਹੋ ਚੁੱਕੀਆਂ ਹਨ। ਬੀਤੇ ਦਿਨੀ ਬੁੱਧਵਾਰ ਨੂੰ ਇੱਕ ਦਿਨ ਵਿੱਚ ਡੇਂਗੂ ਦੇ 254 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 47 ਮਾਮਲੇ ਮੋਹਾਲੀ ਤੋਂ ਆਏ ਹਨ। ਜਿੱਥੋਂ ਹੁਣ ਤੱਕ 10563 ਸੈਂਪਲ ਲਏ ਜਾ ਚੁੱਕੇ ਹਨ। ਇਸ ਦੌਰਾਨ 1202 ਕੇਸ ਆਏ ਹਨ। ਸੂਬੇ ਵਿੱਚ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 5885 ਤੱਕ ਪਹੁੰਚ ਗਈ ਹੈ। ਸਭ ਤੋਂ ਘੱਟ ਮਰੀਜ਼ ਤਰਨਤਾਰਨ ਦੇ ਹਨ।


 


Dengue Symptoms; ਕੀ ਹੈ ਫ਼ਰਕ Dengue/ Viral Fever?


ਪਿਛਲੇ ਕੁਝ ਦਿਨਾਂ ਤੋਂ ਡੇਂਗੂ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮਾਹਿਰਾਂ ਅਨੁਸਾਰ ਵਾਇਰਲ ਬੁਖਾਰ ਦੇ ਨਾਲ-ਨਾਲ ਮੌਸਮ ਵਿੱਚ ਤਬਦੀਲੀ ਕਾਰਨ ਡੇਂਗੂ ਬੁਖਾਰ ਦੇ ਕੇਸ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਕਿਸੇ ਨੂੰ ਵੀ ਹੋ ਸਕਦਾ ਹੈ। ਜੇਕਰ ਡੇਂਗੂ ਦਾ ਕੋਈ ਕੇਸ ਗੰਭੀਰ ਹੈ, ਤਾਂ ਇਹ ਘਾਤਕ ਹੋ ਸਕਦਾ ਹੈ। ਡੇਂਗੂ ਅਤੇ ਵਾਇਰਲ ਬੁਖਾਰ ਦੇ ਕਈ ਲੱਛਣ ਇਕੋ ਜਿਹੇ ਹਨ ਜਿਵੇਂ- ਜ਼ੁਕਾਮ, ਖੰਘ ਦੀ ਸਮੱਸਿਆ, ਸਿਰ ਦਰਦ, ਸਰੀਰ ਦਰਦ, ਬੁਖਾਰ। ਇਹਨਾਂ ਲੱਛਣਾਂ ਦੇ ਕਾਰਨ, ਲੋਕ ਅਕਸਰ ਡੇਂਗੂ ਅਤੇ ਵਾਇਰਲ ਬੁਖਾਰ ਨੂੰ ਪਛਾਣ ਨਹੀਂ ਪਾਉਂਦੇ। ਹਾਲਾਂਕਿ ਡੇਂਗੂ ਦੇ ਮਾਮਲੇ 'ਚ ਇਸ ਦੇ ਕੁਝ ਲੱਛਣ ਮਰੀਜ਼ ਦੇ ਸਰੀਰ 'ਤੇ ਸਾਫ ਦਿਖਾਈ ਦਿੰਦੇ ਹਨ। ਕੁਝ ਲੱਛਣ ਇਨ੍ਹਾਂ ਦੋਵਾਂ ਵਿਚਕਾਰ ਸ਼ੁਰੂਆਤੀ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨਾ ਚਾਹੀਦਾ ਹੈ।


 


"ਵਾਇਰਲ ਬੁਖਾਰ ਵਿੱਚ ਸਰੀਰ ਦਾ ਤਾਪਮਾਨ 101 ਡਿਗਰੀ ਫਾਰਨਹਾਈਟ (Dengue/ Viral Fever) ਦੇ ਵਿਚਕਾਰ ਰਹਿੰਦਾ ਹੈ, ਜਦੋਂ ਕਿ ਡੇਂਗੂ ਦੇ ਮਰੀਜ਼ਾਂ ਵਿੱਚ ਬੁਖਾਰ 103 ਤੋਂ 104 ਡਿਗਰੀ ਫਾਰਨਹਾਈਟ ਤੱਕ ਹੁੰਦਾ ਹੈ।"


 


Dengue Symptoms; ਇਹਨਾਂ ਚੀਜ਼ਾਂ ਦਾ ਰੱਖੋਂ ਧਿਆਨ


ਮੱਛਰਾਂ ਤੋਂ ਦੂਰੀ ਬਣਾ ਕੇ ਰੱਖੋ, ਲੰਬੀਆਂ ਬਾਹਾਂ ਵਾਲੇ ਕੱਪੜੇ ਪਾਓ , ਆਪਣੇ ਘਰ ਦੇ ਅੰਦਰ ਅਤੇ ਬਾਹਰ ਦਵਾਈਆਂ ਦਾ ਛਿੜਕਾਅ ਕਰੋ ਅਤੇ ਪਾਣੀ ਨੂੰ ਜਮਾ ਹੋਣ ਤੋਂ ਰੋਕੋ। ਛੋਟੇ-ਛੋਟੇ ਤਰੀਕੇ ਅਪਣਾ ਕੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ, ਸਹੀ ਤਰੀਕੇ ਨਾਲ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।


 


ਡੇਂਗੂ 'ਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ?


ਡੇਂਗੂ 'ਚ ਨਾਰੀਅਲ ਪਾਣੀ, ਹਲਦੀ, ਪਪੀਤੇ ਦੇ ਪੱਤੇ ਦਾ ਜੂਸ ਅਤੇ ਖੱਟੇ ਫਲ ਜਿਵੇ ਕੀਵੀ, ਸੰਤਰਾ ਆਦਿ ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਡੇਂਗੂ ਬੁਖਾਰ ਤੋਂ ਬਾਅਦ ਇਨ੍ਹਾਂ ਫਲਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ। ਚਾਹ, ਕੌਫੀ, ਸੋਡਾ ਜਾਂ ਸਾਫਟ ਡਰਿੰਕਸ ਵਰਗੀਆਂ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰੋ। ਇਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ, ਜੋ ਡੇਂਗੂ ਬੁਖਾਰ ਵਿੱਚ ਨੁਕਸਾਨਦੇਹ ਹੋ ਸਕਦਾ ਹੈ।