Dera Baba Nanak News/ਅਵਤਾਰ ਸਿੰਘ:  ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ 26 ਸਾਲਾ ਫੌਜੀ ਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ 'ਚ ਮਾਪਿਆਂ ਅਤੇ ਪਰਿਵਾਰ 'ਤੇ ਸੋਗ ਦਾ ਪਹਾੜ ਡਿੱਗ ਗਿਆ। ਹਰ ਪਾਸੇ ਸੋਗ ਦੀ ਲਹਿਰ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਜਾਣਕਾਰੀ ਦਿੰਦਿਆਂ ਫੌਜੀ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 581 ਲਾਈਟ ਰੈਜੀਮੈਂਟ ਚੜ੍ਹਦੀ ਕਲਾ ਮੀਸਾ ਦੇ ਲਾਸ ਨਾਇਕ ਆਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਾੜੀ ਕੈਂਟ ਆਸਾਮ ਦੇ ਗਲੇਸ਼ੀਅਰ 'ਤੇ ਆਪਣੀ ਡਿਊਟੀ 'ਤੇ ਸੀ।


ਇਹ ਵੀ ਪੜ੍ਹੋ: Amritsar News :ਅੰਮ੍ਰਿਤਸਰ ਸਰਹੱਦ 'ਤੇ ਫੜਿਆ ਗਿਆ ਪਾਕਿ ਘੁਸਪੈਠ, ਮੋਬਾਈਲ-ਪੈਨ ਡਰਾਈਵ ਜ਼ਬਤ


ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਸ ਨਾਇਕ ਆਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ 581 ਲਾਈਟ ਰੈਜੀਮੈਂਟ ਚੜਦੀ ਕਲਾ ਮਿੱਸਾ ਮਾਰੀ ਕੈਂਟ ਆਸਾਮ ਦੇ ਗਲੇਸੀਅਰ ਤੇ ਆਪਣੀ ਡਿਊਟੀ ਬੇਖੂਬੀ ਨਿਭਾ ਰਹੇ ਸਨ।ਇਹ ਨੌਜਵਾਨ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ ਬੀਤੀ 19 ਜੁਲਾਈ ਨੂੰ ਆਪਣੇ ਘਰ ਛੁੱਟੀ ਉਤੇ ਆਏ ਸਨ।

ਬੀਤੇ ਦੋ ਦਿਨ ਪਹਿਲਾਂ ਅਚਾਨਕ ਇਹਨਾਂ ਦੀ ਤਬੀਅਤ ਵਿਗੜੀ ਤਾਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਆਰਮੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।