Ram Rahim News: ਡੇਰਾਮੁਖੀ ਰਾਮ ਰਹੀਮ 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਏ ਸੀ। ਅੱਜ ਉਹਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਡੇਰਾ ਪ੍ਰੇਮੀਆਂ ਪ੍ਰਤੀ ਆਪਣਾ ਪਿਆਰ ਦਿਖਾਉਂਦੇ (Ram Rahim News)ਹੋਏ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਡੇਰਾਮੁਖੀ ਨੇ ਹਨੀਪ੍ਰੀਤ ਦੇ ਨਾਲ ਸੰਗਤਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਨੂੰ ਸੁਝਾਅ ਦਿੱਤੇ। 


COMMERCIAL BREAK
SCROLL TO CONTINUE READING

ਇਸ ਦੌਰਾਨ ਹਨੀਪ੍ਰੀਤ ਰਾਮ ਰਹੀਮ ਨੂੰ  (Ram Rahim News)ਸੋਸ਼ਲ ਮੀਡਿਆ ਜ਼ਰੀਏ ਆਏ ਸਵਾਲ ਪੜ੍ਹ ਕੇ ਸੁਣਾ ਰਹੀ ਸੀ। ਜਿਸ ਦਾ ਜਵਾਬ ਰਾਮ ਰਹੀਮ ਵੱਲੋਂ ਖੁਦ ਦਿੱਤਾ ਜਾ ਰਿਹਾ ਸੀ। ਰਾਮ ਰਹੀਮ ਨੇ ਇਸ ਗੱਲ ਬਾਤ ਦੇ ਅੰਤ 'ਚ ਕਿਹਾ ਕਿ 'ਅਸੀਂ ਤੁਹਾਨੂੰ ਸੱਭਿਆਚਾਰ ਦੇ ਹਿਸਾਬ ਨਾਲ ਗੱਲਾਂ ਦੱਸੀਆਂ ਹਨ ਪਰ ਸ਼ਾਇਦ ਤੁਹਾਨੂੰ ਇਹ ਪਸੰਦ ਨਾ ਆਈਆਂ ਹੋਣ ਤੁਹਾਡੇ ਲਈ ਫਿੱਟ ਨਹੀਂ ਨਾ ਹੋਣ ਪਰ ਕੀ ਕਰ ਸਕਦੇ ਹਾਂ, ਸਾਡਾ ਸੱਭਿਆਚਾਰ ਸੰਪੂਰਨ ਸੀ, ਸੰਪੂਰਨ ਹੈ ਅਤੇ ਰਹੇਗਾ'।


ਇਹ ਵੀ ਪੜ੍ਹੋ: Punjab News: ਮਾਂ ਨੇ ਮੋਬਾਈਲ ਚਲਾਉਣ ਤੋਂ ਰੋਕਿਆ, ਬੇਟੇ ਨੇ ਦਿੱਤਾ ਛੱਤ ਤੋਂ ਧੱਕਾ

ਇਹ ਗੱਲਬਾਤ ਦਾ ਸੈਸ਼ਨ 40 ਮਿੰਟ ਤੱਕ ਚੱਲਿਆ। ਸੈਸ਼ਨ ਦੌਰਾਨ  (Ram Rahim News)ਰਾਮ ਰਹੀਮ ਨੇ ਅਣਵਿਆਹੇ ਨੌਜਵਾਨਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਤਾਂ ਜੋ ਵੰਸ਼ ਨੂੰ ਅੱਗੇ ਤੋਰਿਆ ਜਾ ਸਕੇ ਅਤੇ ਮਾਂ-ਬਾਪ ਦੇ ਦੁੱਖ ਦਾ ਕਾਰਨ ਨਾ ਬਣੇ। ਡੇਰਾ ਮੁਖੀ ਨੇ 40 ਮਿੰਟਾਂ ਤੱਕ ਪ੍ਰੇਮੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ।