Derabasi Firing Case/ ਕਮਲਦੀਪ ਸਿੰਘ:  ਪੁਲਿਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ  ਸਾਹਮਣੇ ਆਈ ਹੈ ਕਿ ਡੇਰਾਬਸੀ ਫਾਇਰਿੰਗ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦਰਅਸਲ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਾਇਰਿੰਗ ਕਰਨ ਵਾਲੇ ਹਮਲਾਵਰਾਂ ਦੀ ਉਮਰ 19 ਤੋਂ 20 ਸਾਲ ਦੱਸੀ ਜਾ ਰਹੀ ਹੈ। ਫਾਇਰਿੰਗ ਕਰਨ ਵਾਲੇ ਆਰੋਪੀ ਡੇਰਾਬਸੀ ਅਤੇ ਪੰਚਕੂਲਾ ਦੇ ਰਹਿਣ ਵਾਲੇ ਦੱਸ ਜਾ ਰਹੇ ਹਨ।


COMMERCIAL BREAK
SCROLL TO CONTINUE READING

ਵਾਰਦਾਤ ਤੋਂ ਬਾਅਦ ਇਹ ਹਰਿਆਣਾ ਵੱਲ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਕੱਲ੍ਹ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਇੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਇਹ ਵੀ ਪੜ੍ਹੋ: Amritsar News: ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ


ਜਾਣੋ ਪੂਰਾ ਮਾਮਲਾ 
ਦੱਸ ਦਈਏ ਕਿ ਬੀਤੇ ਦਿਨੀ ਮੋਹਾਲੀ ਦੇ ਡੇਰਾਬੱਸੀ 'ਚ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ ਦਿਹਾੜੇ ਇਮੀਗ੍ਰੇਸ਼ਨ ਦਫਤਰ 'ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਚਾਰ ਰਾਉਂਡ ਫਾਇਰ ਕੀਤੇ ਅਤੇ ਇੱਕ ਕਰੋੜ ਰੁਪਏ ਅਤੇ ਇੱਕ ਬੋਲੈਰੋ ਕਾਰ ਦੀ ਫਿਰੌਤੀ ਦੀ ਮੰਗ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਾਰੇ ਰਸਤੇ ਨੂੰ ਸੀਲ ਕਰ ਦਿੱਤਾ ਪਰ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਏ ਸਨ।


ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 1.30 ਵਜੇ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ ਥਾਣੇ ਦੇ ਪਿੱਛੇ ਸਥਿਤ ਐਜੂਕੇਸ਼ਨ ਪੁਆਇੰਟ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਕੋਲ ਆਏ। ਦੋਵੇਂ ਬਦਮਾਸ਼ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ 'ਤੇ ਸਥਿਤ ਇਮੀਗ੍ਰੇਸ਼ਨ ਦਫਤਰ 'ਚ ਪਹੁੰਚੇ। ਇੱਕ ਬਦਮਾਸ਼ ਨੇ ਪਹਿਲਾਂ ਰਿਸੈਪਸ਼ਨ 'ਤੇ ਬੈਠੀ ਲੜਕੀ ਨੂੰ ਚਿੱਠੀ ਦਿੱਤੀ ਅਤੇ ਜਦੋਂ ਉਹ ਬਾਹਰ ਆਇਆ ਤਾਂ ਦੂਜੇ ਬਦਮਾਸ਼ ਨੇ ਬਾਹਰ ਸ਼ੀਸ਼ੇ 'ਤੇ ਚਾਰ ਗੋਲੀਆਂ ਚਲਾਈਆਂ। ਗੋਲੀਆਂ ਚੱਲਣ ਕਾਰਨ ਦਫ਼ਤਰ ਵਿੱਚ ਹਫੜਾ-ਦਫੜੀ ਮੱਚ ਗਈ।


ਗੋਲੀਆਂ ਬਾਹਰ ਦੀ ਕੰਧ 'ਤੇ ਵੱਜੀਆਂ, ਜਿਸ ਨਾਲ ਮੁੱਖ ਦਰਵਾਜ਼ੇ 'ਤੇ ਲੱਗੇ ਸ਼ੀਸ਼ੇ ਅਤੇ ਸ਼ੀਸ਼ੇ ਦੇ ਪਿੱਛੇ ਲੱਗੇ ਦੋ ਲੱਕੜ ਦੇ ਕੈਬਿਨਾਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਇਹ ਰਹੀ ਕਿ ਇਸ ਕੈਬਿਨ ਵਿੱਚ ਇੱਕ ਸਫਾਈ ਕਰਮਚਾਰੀ ਬੈਠਾ ਸੀ ਅਤੇ ਉਹ ਵਾਲ-ਵਾਲ ਬਚ ਗਿਆ।


ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਚਲਾ ਰਿਹਾ ਹੈ। ਵੀਰਵਾਰ ਦੁਪਹਿਰ 1.30 ਵਜੇ ਜਦੋਂ ਗੋਲੀਬਾਰੀ ਹੋਈ ਤਾਂ ਉਹ ਆਪਣੀ ਪਤਨੀ ਨਾਲ ਦਫ਼ਤਰ ਵਿੱਚ ਬੈਠਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਦੇ ਕੋਈ ਜਬਰੀ ਵਸੂਲੀ ਲਈ ਫੋਨ ਆਇਆ ਸੀ।