ਬਿਮਲ ਸ਼ਰਮਾ / ਆਨੰਦਪੁਰ ਸਾਹਿਬ: ਨੰਗਲ ਸ਼ਹਿਰ ਵਿੱਚ ਕਈ ਮਹਿਲਾਵਾਂ ਨੂੰ ਆਪਣੇ ਦੁੱਖ ਦੂਰ ਕਰ ਉਨ੍ਹਾਂ ਦੇ ਘਰ ਵਿਚ ਧਨ ਦੀ ਵਰਖਾ ਕਰਨ ਵਾਲਾ ਢੋਂਗੀ ਬਾਬਾ ਪੁਲਿਸ ਦੇ ਅੜਿੱਕੇ ਚੜ੍ਹਿਆ ਹੈ । 


COMMERCIAL BREAK
SCROLL TO CONTINUE READING

 



ਘਰੇਲੂ ਔਰਤਾਂ ਨੂੰ ਆਪਣੀਆਂ ਗੱਲਾਂ ਦੇ ਮਾਇਆਜਾਲ ਵਿੱਚ ਫਸਾ ਕੇ ਉਨ੍ਹਾਂ ਦੇ ਗਹਿਣੇ ਦੁੱਗਣਾ ਕਰ ਘਰ ਦੀ ਦੁਰਬਲਤਾ ਨੂੰ ਦੂਰ ਕਰਨ ਦਾ ਲਾਲਚ ਦੇਕੇ ਸੋਨੇ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਜਾਂਦਾ ਸੀ। ਇਸ ਢੋਂਗੀ ਬਾਬਾ ਨੇ ਪੁਲਸ ਦੇ ਸਾਹਮਣੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਅਤੇ ਉਹ ਕਿਸ ਤਰ੍ਹਾਂ ਔਰਤਾਂ ਨੂੰ ਲੁੱਟਦਾ ਸੀ ਉਹ ਵੀ ਸਾਰਾ ਢੰਗ ਤਰੀਕਾ ਦੱਸ ਦਿੱਤਾ। ਇਸ ਢੌਂਗੀ ਬਾਬੇ ਦੇ ਪੁਲਿਸ ਦੀ ਗ੍ਰਿਫ਼ਤ ’ਚ ਆਉਣ ਨਾਲ ਪੀੜਤਾਂ ਨੂੰ ਹੁਣ ਆਪਣੇ ਕੀਮਤੀ ਗਹਿਣੇ ਮਿਲਣ ਦੀ ਆਸ ਬੱਝੀ ਹੈ। 


 



ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਘੁੰਮਣ ਵਾਲਾ ਇੱਕ ਢੌਂਗੀ ਲੁਟੇਰਾ ਬਾਬਾ ਜਿਸ ਦੇ ਨਾਲ ਇਕ ਮਹਿਲਾ ਸਾਥੀ ਵੀ ਫੜੀ ਗਈ ਹੈ। ਜਿਨ੍ਹਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਨੰਗਲ ਵਿਚ ਐਸੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। 
ਉਥੇ ਹੀ ਪੀੜਤ ਔਰਤਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੌਸਰਬਾਜ਼ ਲੁਟੇਰਾ ਬਾਬਾ ਪੁਲਿਸ ਦੇ ਅੜਿੱਕੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਮਿਹਨਤ ਦੀ ਕਮਾਈ ਨਾਲ ਕਮਾਏ ਗਏ ਸੋਨੇ ਦੇ ਗਹਿਣੇ  ਉਨ੍ਹਾਂ ਨੂੰ ਵਾਪਸ ਮਿਲ ਜਾਣਗੇ। 


 



ਇੱਕ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ ਦਰਸ਼ਕਾਂ ਨੂੰ ਅਗਾਹ ਕਰਨਾ ਚਾਹੁੰਦੇ ਹਾਂ ਕਿ ਐਸੇ ਢੋਂਗੀ ਬਾਬਿਆਂ ਤੋਂ ਹਮੇਸ਼ਾ ਸੁਚੇਤ ਰਹੋ। ਆਪਣੇ ਘਰ ਦੀ ਬਜ਼ੁਰਗ ਔਰਤਾਂ ਨੂੰ ਇਹਦੇ ਬਾਰੇ ਦੱਸੋ ਤਾਂ ਕਿ ਕੋਈ ਇਸ ਤਰ੍ਹਾਂ ਦਾ ਨੌਸਰਬਾਜ਼ ਢੌਂਗੀ ਬਾਬਾ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਰਫੂਚੱਕਰ ਨਾ ਹੋ ਜਾਵੇ।