ਕੀ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ PM ਮਨਮੋਹਨ ਸਿੰਘ ਜਾਂ ਨਾਰਸਿਮ੍ਹਾ ਰਾਓ ਨੂੰ ਦੱਸਿਆ ਫਰਜ਼ੀ, ਸਿਰਸਾ ਨੇ ਮੰਗਿਆ ਸਪੱਸ਼ਟੀਕਰਣ
ਸਿਰਸਾ ਨੇ ਕਿਹਾ ਕਿ ਸ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਬਣਕੇ ਕਾਂਗਰਸ ਪਾਰਟੀ ’ਤੇ ਅਹਿਸਾਨ ਕੀਤਾ ਨਾ ਕਿ ਕਾਂਗਰਸ ਨੇ ਉਨ੍ਹਾਂ ’ਤੇ ਕੋਈ ਅਹਿਸਾਨ ਕੀਤਾ ਸੀ।
Punjab News: ਪੰਜਾਬ ’ਚ ਰਾਹੁਲ ਗਾਂਧੀ ਦੀ ਯਾਤਰਾ ਲੰਘ ਕੇ ਜੰਮੂ-ਕਸ਼ਮੀਰ ’ਚ ਦਾਖ਼ਲ ਹੋ ਚੁੱਕੀ ਹੈ, ਪਰ ਇਸਦੇ ਬਾਵਜੂਦ ਸਿਆਸਤ ਸੂਬੇ ’ਚ ਸਿਆਸਤ ਭੱਖੀ ਹੋਈ ਹੈ। ਦਰਅਸਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਅਸੀਂ 2024 ’ਚ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਹੋਰ ਕਿਸੇ ਨੂੰ ਨਹੀਂ।
ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੁਸੀਂ ਰਹੋਗੇ, ਅਸੀਂ ਹੋਰ ਕਿਸੇ ਫਰਜ਼ੀ ਨੂੰ ਨਹੀਂ ਬਣਾਉਣਾ। ਪਹਿਲਾਂ ਕਈ ਲਿਆਂਦੇ ਪਰ ਇਸ ਵਾਰ ਅਜਿਹੀ ਨਹੀਂ ਹੋਣਾ ਚਾਹੀਦਾ।
ਵੇਖੋ, ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਨੂੰ ਕਿਉਂ ਮੁਆਫ਼ੀ ਮੰਗਣ ਲਈ ਕਿਹਾ?
ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਇਸ ਬਿਆਨ ’ਤੇ ਕਾਂਗਰਸ ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਪੁੱਛਿਆ ਕਿ ਬਾਜਵਾ ਵਲੋਂ ਫਰਜ਼ੀ ਕਿਸਨੂੰ ਕਿਹਾ ਗਿਆ ਹੈ। ਕੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਾਂ ਨਾਰਸਿਮਹਾ ਰਾਓ ਨੂੰ ਫਰਜ਼ੀ ਕਿਹਾ ਗਿਆ ਹੈ।
ਸਿਰਸਾ ਨੇ ਕਿਹਾ ਕਿ ਸ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਬਣਕੇ ਕਾਂਗਰਸ ਪਾਰਟੀ ’ਤੇ ਅਹਿਸਾਨ ਕੀਤਾ ਨਾ ਕਿ ਕਾਂਗਰਸ ਨੇ ਉਨ੍ਹਾਂ ’ਤੇ ਕੋਈ ਅਹਿਸਾਨ ਕੀਤਾ ਸੀ। ਉਨ੍ਹਾਂ ਕਿਹਾ ਕਾਂਗਰਸ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਹੈ, ਜਿਸ ’ਚ ਜੋ ਲੀਡਰ ਜਿੰਨੀ ਚਾਪਲੂਸੀ ਕਰਦਾ ਹੈ ਉਹ ਉਨ੍ਹਾਂ ਹੀ ਖੁਸ਼ ਹੁੰਦੇ ਹਨ।
ਸਿਰਸਾ ਨੇ ਕਿਹਾ ਕਿ 'ਭਾਰਤ ਜੋੜੋ' ਯਾਤਰਾ ਕੁਝ ਨਹੀਂ ਹੈ, ਬਲਕਿ ਇਹ ਸਿਰਫ਼ ਰਾਹੁਲ ਗਾਂਧੀ ਦੁਆਰਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖਿਆ ਜਾ ਰਿਹਾ ਹੈ। ਅਤੇ ਇਸ ਲਈ ਵੱਡੇ ਵੱਡੇ ਆਗੂਆਂ ਨੂੰ ਬੇਇਜ਼ਤ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ ਜਿਸਦੀ ਉਹ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਿਰਫ਼ ਰਾਹੁਲ ਗਾਂਧੀ ਨੂੰ ਖੁਸ਼ ਕਰਨ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Manmohan Singh) ਨੂੰ ਬੇਇਜ਼ਤ ਕੀਤਾ ਗਿਆ। ਸਿਰਸਾ ਨੇ ਪੁੱਛਿਆ ਕਿ ਜੇਕਰ ਮਨਮੋਹਨ ਸਿੰਘ ਫਰਜ਼ੀ ਹਨ ਤਾਂ ਕਿ ਪ੍ਰਤਾਪ ਸਿੰਘ ਬਾਜਵਾ ਅਸਲੀ ਹਨ?
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸੀ ਲੀਡਰਾਂ ਦੀ ਹਾਜ਼ਰੀ ’ਚ ਇਹ ਸਭ ਹੋਇਆ ਅਤੇ ਰਾਹੁਲ ਗਾਂਧੀ (Rahu Gandhi) ਮੁਸਕੁਰਾ ਰਹੇ ਹਨ। ਉਨ੍ਹਾਂ ਕਿਹਾ ਪ੍ਰਤਾਪ ਸਿੰਘ ਬਾਜਵਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਦਿੱਤੇ ਬਿਆਨ ’ਤੇ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਗੁਜਰਾਤ ਪੁਲਿਸ ਨੇ ਬਟਾਲਾ ’ਚ ਸ਼ਰਾਬ ਠੇਕੇਦਾਰ ਦੇ ਘਰ ਮਾਰਿਆ ਛਾਪਾ, ਯੋਜਨਾ ਰਹੀ ਨਾਕਾਮ