Diljit Dosanjh and Gurdas Maan News: ਪੰਜਾਬੀ ਗਾਇਕ ਗੁਰਦਾਸ ਮਾਨ (Gurdas Maan) ਅਤੇ ਦਿਲਜੀਤ ਦੋਸਾਂਝ (Diljit Dosanjh) ਨੇ ਇੱਕ ਵਾਰ ਫਿਰ ਇਕੱਠੇ ਕੰਮ ਕਰਕੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਦੋਨਾਂ ਮਸ਼ਹੂਰ ਗਾਇਕਾਂ ਦੇ ਗੀਤ ਨੂੰ ਸੁਣ ਕੇ ਪ੍ਰਸ਼ੰਸ਼ਕ ਤਾਰੀਫ ਕਰਦੇ ਨਹੀਂ ਥੱਕ ਰਹੇ। ਗੀਤ ਨੂੰ ਸੁਣ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਅਤੇ ਦਲਜੀਤ ਦੋਸਾਂਝ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਨਾਮ ਪੂਰੀ ਦੁਨੀਆਂ ਵਿੱਚ ਅੱਗੇ ਰੱਖਿਆ ਹੈ। ਉਨ੍ਹਾਂ ਦੀ ਗਾਇਕੀ ਦੇ ਪ੍ਰਸ਼ੰਸ਼ਕ ਸਿਰਫ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਹਨ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਦਿਲਜੀਤ ਦੋਸਾਂਝ (Diljit Dosanjh)ਅਤੇ ਗੁਰਦਾਸ ਮਾਨ (Gurdas Maan)ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਦੇ ਹੋਏ ਦਿਖਾਈ ਦਿੱਤੇ ਹਨ। ਇੱਕ ਵਾਰ ਫਿਰ ਇਹ ਜੋੜੀ ਨੇ ਆਪਣੇ ਨਵੇਂ ਗੀਤ ਰਾਹੀ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹਾਲ ਹੀ ਵਿੱਚ ਦਲਜੀਤ ਦੋਸਾਂਝ ਦੀ ਗੁਰਦਾਸ ਮਾਨ ਨਾਲ ਇੱਕ ਫ਼ੋਟੋ ਕਾਫੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਉਹਨਾਂ ਦੇ ਕਿਸੇ ਨਵੇਂ ਪ੍ਰੋਜੈਕਟ ਦਾ ਅੰਦਾਜਾ ਲਗਾ ਰਹੇ ਸੀ।



ਇਹ ਵੀ ਪੜ੍ਹੋ: Weight loss Tips : ਮੋਟਾਪਾ ਘੱਟ ਕਰਨ ਲਈ ਪੀਓ ਇਹ ਖਾਸ ਡਰਿੰਕ, ਹੋਵੇਗਾ ਭਾਰ ਘੱਟ!

ਦੱਸ ਦੇਈਏ ਕਿ ਦਲਜੀਤ ਦੋਸਾਂਝ ਅਤੇ ਗੁਰਦਾਸ ਮਾਨ ਵੱਲੋਂ ਗੁਰਦਾਸ ਮਾਨ ਦੇ ਮਸ਼ਹੂਰ ਗੀਤ ਛੱਲਾ ਨੂੰ ਰੀ ਕ੍ਰੀਏਟ ਕੀਤਾ ਹੈ। ਛੱਲਾ ਗੀਤ ਨੂੰ ਸੁਣ ਕੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।  ਫੈਨਜ਼ ਦੇ ਰੀਐਕਸ਼ਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਗੀਤ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਹ ਪ੍ਰੋਜੈਕਟ ਦਲਜੀਤ ਦੋਸਾਂਝ ਅਤੇ ਗੁਰਦਾਸ ਮਾਨ ਦਾ ਪਹਿਲਾ ਪ੍ਰੋਜੈਕਟ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੋਨੋ ਗਾਇਕ ਇਕੱਠੇ ਕੋਕ ਸਟੂਡੀਓ ‘ਚ ‘ਕੀ ਬਣੂ ਦੁਨੀਆ ਦਾ’ ਗਾ ਕੇ ਵਾਹੋਵਾਹੀ ਖੱਟ ਚੁੱਕੇ ਹਨ। ਹੁਣ ਇਨ੍ਹਾਂ ਦੇ ਨਵੀਂ ਕੌਲੇਬ੍ਰੈਸ਼ਨ ਛੱਲਾ ਨੇ ਫੈਨਸ ਨੂੰ ਖੁਸ਼ ਕੀਤਾ ਹੈ।