Diljit and Neeru at Golden Temple: ਦਿਲਜੀਤ ਤੇ ਨੀਰੂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Diljit Dosanjh and Neeru Bajwa: ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਫੋਟੋਆਂ
Diljit Dosanjh and Neeru Bajwa AT Golden Temple Amritsar: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ 'ਜੱਟ ਜੂਲੀਅਟ ਥਰੀ' (Jatt and Juliet 3) ਨੂੰ ਲੈ ਕੇ ਅੱਜ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਜ ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਨਤਮਸਤਕ ਹੋਣ ਦੇ ਲਈ ਪੁੱਜੇ।
ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉਹਨਾਂ ਵੱਲੋਂ ਆਪਣੀ ਨਵੀਂ ਫਿਲਮ ਜੱਟ ਜੂਲੀਅਟ ਥਰੀ (Jatt and Juliet 3) ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹ ਗੁਰੂ ਘਰ ਵਿਖੇ ਪੁੱਜੇ ਸਨ। ਦਰਅਸਲ ਇਹ ਪੰਜਾਬੀ ਫ਼ਿਲਮ 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਅਤੇ ਜੇਕਰ ਪਹਿਰਾਵੇ ਦੀ ਗੱਲ ਕਰੇ ਤਾਂ ਨੀਰੂ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਬੇੱਹਦ ਖੂਬਸੂਰਤ ਲੱਗ ਰਹੀ ਹੈ।
Diljit Dosanjh and Neeru Bajwa AT Golden Temple Amritsar
ਇਹ ਵੀ ਪੜ੍ਹੋ: ''ਪੰਜਾਬ ਮੇਰੇ ਅੰਦਰ''... ਫਿਲਮ ਦੀ ਪ੍ਰਮੋਸ਼ਨ ਦੌਰਾਨ ਦਿਲਜੀਤ ਦੁਸਾਂਝ ਨੇ ਪੰਜਾਬੀਆਂ ਲਈ ਕਹੀ ਵੱਡੀ ਗੱਲ
ਇਸ ਦੌਰਾਨ ਦਿਲਜੀਤ ਦੌਸਾਂਝ ਨੇ ਸਫ਼ੇਦ ਰੰਗ ਦਾ ਕੁਰਤਾ ਪਜਾਮਾ ਅਤੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ ਇਸ ਦੌਰਾਨ ਉਹਨਾਂ ਨੇ ਆਪਣੀ ਇੱਕ ਵੀਡਿਓ ਵੀ ਸਾਂਝੀ ਕੀਤੀ ਹੈ। ਇਸ ਮੌਕੇ ਦਿਲਜੀਤ ਦੋਸਾਂਝ ਨੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਅੰਦਰ ਬੈਠ ਕੇ ਗੁਰਬਾਣੀ ਸਰਵਣ ਕੀਤੀ।
Diljit Dosanjh AT Golden Temple Amritsar
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਨੀਰੂ ਬਾਜਵਾ ਨਾਲ ਕੁਝ ਫੋਟੋਜ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ ਅਤੇ ਇਹਨਾਂ ਫੋਟੋਜ ਨੂੰ ਫੈਨਸ ਬਹੁਤ ਪਸੰਦ ਕਰਦੇ ਹਨ ਹੈ ਅਤੇ ਅੱਜ ਕੱਲ੍ਹ ਬਹੁਤ ਸਾਰੇ ਕਾਮੈਂਟ ਤੇ ਲਾਈਕ ਮਿਲ ਰਹੇ ਹਨ। ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਜੱਟ ਐਂਡ ਜੂਲੀਅਟ 3 ਦੀ ਕਾਸਟ ਵਿੱਚ ਦਿਲਜੀਤ ਦੋਸਾਂਝ, ਪੰਜਾਬ ਫਿਲਮ ਇੰਡਸਟਰੀ ਦੀ ਸੱਤਾਧਾਰੀ ਸਟਾਰ ਨੀਰੂ ਬਾਜਵਾ, ਜੈਸਮੀਨ ਬਾਜਵਾ, ਨਾਸਿਰ ਚਿਨਯੋਤੀ, ਬੀ.ਐਨ. ਸ਼ਰਮਾ, ਰਾਣਾ ਰਣਬੀਰ ਅਤੇ ਐਲੀਨਾ ਸਕਰੀਬੀਨਾ ਹਨ।