Ravneet Bittu News: ਰਾਜਸਥਾਨ ਤੋਂ ਰਾਜ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਮਗਰੋਂ ਕਿਹਾ ਕਿ ਡਾਇਨਾਸੋਰ ਵਾਪਸ ਆ ਸਕਦੇ ਹਨ ਪਰ ਕਾਂਗਰਸ ਪਾਰਟੀ ਬਿਲਕੁਲ ਵਾਪਸ ਨਹੀਂ ਆ ਸਕਦੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਪਰਿਵਾਰ ਤੱਕ ਸੀਮਤ ਹੈ ਅਤੇ ਬਾਕੀ ਪਾਰਟੀਆਂ ਬਹੁਤ ਅੱਗੇ ਨਿਕਲ ਗਈਆਂ ਹਨ।


COMMERCIAL BREAK
SCROLL TO CONTINUE READING

ਕਾਬਿਲੇਗੌਰ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਹੈਟ੍ਰਿਕ ਤੋਂ ਬਾਅਦ ਕਾਂਗਰਸ ਵੱਲੋਂ ਲਗਾਤਾਰ ਈ.ਵੀ.ਐੱਮ. 'ਚ ਗੜਬੜੀ ਦੇ ਦੋਸ਼ ਲਗਾਏ ਜਾ ਰਹੇ ਸਨ। ਜਿਸ ਤੋਂ ਬਾਅਦ ਰਵਨੀਤ ਬਿੱਟੂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੁੱਗ ਵਿਚ ਡਾਇਨਾਸੌਰ ਤਾਂ ਵਾਪਸ ਆ ਸਕਦੇ ਹਨ ਪਰ ਕਾਂਗਰਸ ਦੀ ਵਾਪਸੀ ਨਹੀਂ ਆ ਸਕਦੀ । ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣੇ ਪਰਿਵਾਰ ਤੇ ਬੱਚਿਆਂ ਤੱਕ ਸੀਮਿਤ ਹੈ। ਬਾਕੀ ਪਾਰਟੀਆਂ ਬਹੁਤ ਅੱਗੇ ਪਹੁੰਚ ਗਈਆਂ ਹਨ।


ਗੌਰਤਲਬ ਹੈ ਕਿ ਹਰਿਆਣਾ ਦੀ ਸਿਆਸਤ ਵਿਚ ਭਾਜਪਾ ਨੇ ਨਵਾਂ ਇਤਿਹਾਸ ਰਚਿਆ ਗਿਆ ਹੈ। ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਭਾਜਪਾ ਨੂੰ ਪਿਛਲੀਆਂ 2 ਚੋਣਾਂ ਨਾਲੋਂ ਵੀ ਵੱਧ ਇਸ ਵਾਰ 48 ਸੀਟਾਂ ਮਿਲੀਆਂ ਹਨ। ਭਾਜਪਾ ਦੂਜੀ ਵਾਰ ਆਪਣੇ ਦਮ ਉਤੇ ਸਰਕਾਰ ਬਣਾਏਗੀ। 2019 ਦੀਆਂ ਚੋਣਾਂ ’ਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਗੱਠਜੋੜ ਸਰਕਾਰ ਬਣਾਉਣੀ ਪਈ ਸੀ।


ਇਸ ਦੇ ਨਾਲ ਹੀ ਜਿੱਤ ਕਾਂਗਰਸ ਦੇ ਹੱਥੋਂ ਖਿਸਕ ਗਈ। ਉਸ ਨੂੰ ਸਿਰਫ਼ 37 ਸੀਟਾਂ ਹੀ ਮਿਲੀਆਂ ਹਨ। ਭਾਜਪਾ ਨੇ 2014 ਤੇ 2019 ਤੋਂ ਬਾਅਦ ਹੁਣ 2024 ਵਿੱਚ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿੱਤ ਦੇ ਹੀਰੋ ਬਣੇ ਹਨ, ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਆਪਣਾ ਚਿਹਰਾ ਬਣਾ ਕੇ ਚੋਣ ਲੜੀ ਸੀ। ਇਸ ਚੋਣ ਵਿੱਚ ਮੰਤਰੀਆਂ ਸਮੇਤ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਆਮ ਆਦਮੀ ਪਾਰਟੀ ਸੰਸਦ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਹਮਾਰੀ ਆਰਜੂ ਕੀ ਫਿਕਰ ਕਰਤੇ ਤੋ ਕੁਛ ਔਰ ਬਾਤ ਹੋਤੀ, ਹਮਾਰੀ ਹਸਰਤ ਕਾ ਖਿਆਲ ਰਖਤੇ ਤੋ ਏਕ ਅਲਗ ਸ਼ਾਮ ਹੋਤੀ, ਆਜ ਵੋ ਵੀ ਪਛਤਾ ਰਹਾ ਹੋਗਾ ਮੇਰਾ ਸਾਥ ਛੋਡਕਰ, ਅਗਰ ਸਾਥ-ਸਾਥ ਚਲਤੇ ਤੋ ਕੁਝ ਔਰ ਬਾਤ ਹੋਤੀ।


ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰਕੇ ਚੋਣ ਲੜੀ ਹੁੰਦੀ ਤਾਂ ਅੱਜ ਜਿੱਤ ਦਾ ਝੰਡਾ ਲਹਿਰਾ ਚੁੱਕੇ ਹਨ ਪਰ ਅਫਸੋਸ ਅਜਿਹਾ ਨਹੀਂ ਹੋ ਸਕੇ।