`ਅਸੀਂ ਤਾਂ ਸ਼ਰਾਬ ਘੱਟ ਪੀਂਦੇ ਹਾਂ, ਸਾਨੂੰ ਫਰਕ ਨਹੀਂ ਪੈਣਾ`- ਗ਼ਲਤ!

WHO ਦੀ ‘ਦਿ ਲੈਂਸੇਟ ਪਬਲਿਕ ਹੈਲਥ’ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਸਰੀਰ `ਚ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ।
Disadvantages of drinking alcohol in Punjabi: ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ, ਭਾਵੇਂ ਖੁਸ਼ ਹੋਣ ਜਾ ਦੁਖੀ, ਉਹ ਸ਼ਰਾਬ ਦਾ ਸੇਵਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਹਾਲਾਂਕਿ ਕੁਝ ਲੋਕਾਂ ਨੂੰ ਜਦੋਂ ਸ਼ਰਾਬ ਪੀਣ ਲਈ ਰੋਕਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ "ਅਸੀਂ ਥੋੜੀ ਹੀ ਪੀਂਦੇ ਹਾਂ ਤੇ ਇਸ ਨਾਲ ਸਿਹਤ 'ਚ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਦੇ ਮੁਤਾਬਕ ਜਿੰਨੀ ਮਰਜ਼ੀ ਮਾਤਰਾ 'ਚ ਸ਼ਰਾਬ ਦਾ ਸੇਵਨ ਕੀਤਾ ਜਾਵੇ, ਭਾਵੇਂ ਉਹ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ, ਇਸ ਦਾ ਸਿਹਤ 'ਤੇ ਅਸਰ ਜ਼ਰੂਰ ਪੈਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ, WHO ਦੀ ‘ਦਿ ਲੈਂਸੇਟ ਪਬਲਿਕ ਹੈਲਥ’ ਦੀ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਸਰੀਰ 'ਚ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਗੌਰਤਲਬ ਹੈ ਕਿ ਇਸ ਦਾ ਖ਼ਤਰਾ Europe 'ਚ ਸਭ ਤੋਂ ਵੱਧ ਹੈ।
ਇਸ ਦੌਰਾਨ ਰਿਪੋਰਟ ਨੇ ਇਹ ਵੀ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸ਼ਰਾਬ ਘੱਟ ਪੀਤੀ ਹੈ ਜਾਂ ਜ਼ਿਆਦਾ ਕਿਉਂਕਿ ਸ਼ਰਾਬ ਦੀ ਥੋੜ੍ਹੀ ਜਿਹੀ ਮਾਤਰਾ ਵੀ ਵੱਡੀ ਸਮੱਸਿਆ ਬਣ ਸਕਦੀ ਹੈ।
ਕਰੋੜਾਂ ਲੋਕਾਂ 'ਚ ਕੈਂਸਰ ਦਾ ਖ਼ਤਰਾ
ਮੰਨਿਆ ਜਾਂਦਾ ਹੈ ਕਿ ਸ਼ਰਾਬ ਪੀਣ ਨਾਲ ਔਰਤਾਂ 'ਚ ਛਾਤੀ ਦਾ ਕੈਂਸਰ ਹੋ ਸਕਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਖ਼ਤਰਾ ਯੂਰਪੀਅਨ ਯੂਨੀਅਨ (EU) ਦੇ ਦੇਸ਼ਾਂ 'ਚ ਦੇਖਣ ਨੂੰ ਮਿਲਿਆ ਹੈ। WHO ਨੇ ਕਿਹਾ ਕਿ ਦੁਨੀਆਂ ਭਰ ਵਿੱਚ ਸ਼ਰਾਬ ਦੀ ਖਪਤ ਦਾ ਪੱਧਰ ਯੂਰਪੀਅਨ ਖੇਤਰ 'ਚ ਸਭ ਤੋਂ ਵੱਧ ਹੈ। ਇੱਥੇ ਘੱਟੋ-ਘੱਟ 200 ਮਿਲੀਅਨ ਲੋਕਾਂ ਨੂੰ ਕੈਂਸਰਾਂ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ: ਮੀਡੀਆ ਨਾਲ ਗੱਲਬਾਤ ਕਰਦਿਆਂ Shehnaaz Gill ਨੂੰ ਆਇਆ ਗੁੱਸਾ, ਕਿਹਾ - 'ਚੁੱਪ ਰਹੋ!'
ਸ਼ਰਾਬ ਦਾ ਜ਼ਿਆਦਾ ਸੇਵਨ ਖ਼ਤਰਾ
WHO ਦਾ ਕਹਿਣਾ ਹੈ ਕਿ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਲਈ ਖ਼ਤਰਾ ਬਣ ਸਕਦੀ ਹੈ ਅਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੀ ਸ਼ਰਾਬ ਪੀਂਦੇ ਹੋ।
ਇਹ ਵੀ ਪੜ੍ਹੋ: Disadvantages of drinking alcohol in Punjabi: ਜੇਕਰ ਤੁਸੀਂ ਵੀ ਪੀਂਦੇ ਹੋ ਸ਼ਰਾਬ, ਤਾਂ ਹੋ ਜਾਓ ਸਾਵਧਾਨ