ਚੰਡੀਗੜ: ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚੋਂ ਪੈਰੋਲ 'ਤੇ ਬਾਹਰ ਆਇਆ ਰਾਮ ਰਹੀਮ ਇਕ ਵਾਰ ਫਿਰ ਤੋਂ ਆਪਣੀ ਸਲਤਨਤ ਕਾਇਮ ਕਰਕੇ ਬੈਠਾ ਹੈ ਅਤੇ ਹੁਣ ਲਗਾਤਾਰ ਆਪਣੇ ਸਤਿਸੰਗਾਂ ਵਿਚ ਹਨੀਪ੍ਰੀਤ ਦੇ ਸੋਹਿਲੇ ਗਾ ਰਿਹਾ ਹੈ। ਆਪਣੇ ਪੈਰੋਕਾਰਾਂ ਵਿਚ ਹਨੀਪ੍ਰੀਤ ਦੀ ਪੈਠ ਬਣਾ ਰਿਹਾ ਹੈ। ਇਹ ਦੱਸ ਦਈਏ ਕਿ ਇਹ ਆਨਲਾਈਨ ਸਤਿਸੰਗ ਕਰਵਾਉਣ ਦਾ ਪਲੈਨ ਵੀ ਹਨੀਪ੍ਰੀਤ ਦਾ ਸੀ।


COMMERCIAL BREAK
SCROLL TO CONTINUE READING

 


 


40 ਦਿਨ ਦੀ ਪੈਰੋਲ 40 ਦਿਨ ਚੱਲਣਗੇ ਸਤਿਸੰਗ


ਰਾਮ ਰਹੀਮ 40 ਦਿਨ ਦੀ ਪੈਰੋਲ 'ਤੇ ਯੂ. ਪੀ. ਦੇ ਬਾਗਪਤ ਆਸ਼ਰਮ ਵਿਚ ਹੈ ਅਤੇ ਇਸ ਦੌਰਾਨ ਹਰ ਰੋਜ਼ ਉਸ ਵੱਲੋਂ ਸਤਿਸੰਗ ਕੀਤੇ ਜਾ ਰਹੇ ਹਨ ਅਤੇ ਇਹ ਸਤਿਸੰਗ 40 ਦਿਨਾਂ ਤੱਕ ਚਲਣਗੇ। ਪਰ ਇਹਨਾਂ ਸਤਿਸੰਗਾ ਦੌਰਾਨ ਰਾਮ ਰਹੀਮ ਦਾ ਹਨੀਪ੍ਰੀਤ ਲਈ ਪਿਆਰ ਉਮੜ ਉਮੜ ਪੈ ਰਿਹਾ ਹੈ। ਉਹ ਆਨੇ ਬਹਾਨੇ ਡੇਰਾ ਪ੍ਰੇਮੀਆਂ ਨਾਲ ਹਨੀਪ੍ਰੀਤ ਦੀਆਂ ਬਾਤਾਂ ਪਾ ਰਿਹਾ ਹੈ ਇੰਝ ਪ੍ਰਤੀਤ ਹੁੰਦਾ ਹੈ ਕਿ ਡੇਰੇ ਦੀ ਕਮਾਨ ਹੌਲੀ ਹੌਲੀ ਹਨੀਪ੍ਰੀਤ ਦੇ ਹੱਥ ਆ ਜਾਵੇਗੀ।


 


 


ਇਸ ਤੋਂ ਪਹਿਲਾਂ ਗੁਪਤ ਤਰੀਕੇ ਨਾਲ ਹਨੀਪ੍ਰੀਤ ਨੂੰ ਬਣਾਇਆ ਗਿਆ ਸੀ ਚੇਅਰਪਰਸਨ


ਡੇਰੇ ਵਿਚ ਰਹਿੰਦੇ ਕੁਝ ਡੇਰਾ ਪ੍ਰੇਮੀਆਂ ਨੇ ਹਨੀਪ੍ਰੀਤ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਡੇਰੇ ਦੀ ਮੈਨੇਜਮੈਂਟ ਦਾ ਚੇਅਰਪਰਸਨ ਬਣਾਇਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਚੁੱਪ ਚੁਪੀਤੇ ਹੌਲੀ-ਹੌਲੀ ਹਨੀਪ੍ਰੀਤ ਨੂੰ ਗੱਦੀ ਦਾ ਵਾਰਿਸ ਵੀ ਬਣਾ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਇਹ ਸਾਰਾ ਘਾਲਾ-ਮਾਲਾ ਕੀਤਾ ਗਿਆ।


 


ਪਹਿਲਾਂ ਪੀ. ਆਰ. ਨੈਨ ਸੀ ਟਰੱਸਟ ਦੇ ਚੇਅਰਪਰਸਨ


ਇਸਦੇ ਨਾਲ ਹੀ ਕੁਝ ਡੇਰਾ ਪ੍ਰੇਮੀਆਂ ਅਤੇ ਡੇਰਾ ਪ੍ਰਬੰਧਕਾਂ ਨੇ ਹੋਰ ਵੀ ਖੁਲਾਸਾ ਕੀਤਾ ਹੈ ਕਿ ਡੇਰੇ ਦੇ ਟਰੱਸਟ ਦੀ ਚੇਅਰਮੈਨਸ਼ਿਪ ਨੂੰ ਲੈ ਕੇ ਜੋ ਨਵੇਂ ਕਾਗਜ਼ਾਤ ਸਾਹਮਣੇ ਆਏ ਉਹਨਾਂ ਪੱਤਰਾਂ ਵਿਚ ਚੇਅਰਪਰਸਨ ਵਜੋਂ ਪੀ.ਆਰ. ਨੈਨ ਦਾ ਨਾਂ ਨਹੀਂ ਹੈ। ਕਿਉਂਕਿ ਪਹਿਲਾਂ ਤੋਂ ਹੀ ਟਰੱਸਟ ਦੇ ਚੇਅਰਪਰਸਨ ਪੀ. ਆਰ. ਨੈਨ ਸੀ। ਪਰ ਜਦੋਂ ਤੋਂ ਰਾਮ ਰਹੀਮ ਪੈਰੋਲ 'ਤੇ ਬਾਹਰ ਆਇਆ, ਉਸਤੋਂ ਬਾਅਦ ਕਈ ਘਾਲੇ ਮਾਲੇ ਕੀਤੇ ਗਏ। ਇਸ ਤੋਂ ਕੁਝ ਸਮਾਂ ਪਹਿਲਾਂ ਤੱਕ ਵਿਪਾਸਨਾ ਇੰਸਾ ਵੀ ਡੇਰੇ ਦੀ ਚੇਅਰਪਰਸਨ ਸੀ। ਫਰਵਰੀ 2022 ਨੂੰ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੇ ਸਮੇਂ ਦੌਰਾਨ ਗੁਰੂਗ੍ਰਾਮ ਵਿਚ ਡੇਰਾ ਦੀ ਮੈਨੇਜਮੈਂਟ ਅੰਦਰ ਕਈ ਬਦਲਾਅ ਕੀਤੇ ਸਨ। ਜੋ ਹੁਕਮ ਲਿਖਤੀ ਤੌਰ 'ਤੇ ਵੀ ਜਾਰੀ ਕੀਤੇ ਗਏ ਸਨ। ਜਿਸਦੇ ਵਿਚ ਹਨੀਪ੍ਰੀਤ ਨੂੰ ਟਰੱਸਟ ਦਾ ਵਾਈਸ ਪੈਟਰਨ ਨਿਯੁਕਤ ਕੀਤਾ ਗਿਆ।


 


WATCH LIVE TV