ਕੀ ਤੁਹਾਨੂੰ ਪਤਾ ਹੈ ਕਿ ਇੱਕ ਲੀਟਰ ਕੋਲ੍ਡ ਡਰਿੰਕ ਬਣਾਉਣ ਲਈ ਕਿੰਨਾ ਪਾਣੀ ਲੱਗਦਾ ਹੈ?
ਇੱਕ ਦਿਨ ਵਿੱਚ ਦੋ ਜਾਂ ਦੋ ਤੋਂ ਵੱਧ ਕੋਲ੍ਡ ਡਰਿੰਕ ਪੀਣ ਨਾਲ ਲੋਕਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
Cold drink health effects news: ਗਰਮੀਆਂ ਦਾ ਮੌਸਮ ਆਉਂਦੇ ਹੀ ਸਭ ਤੋਂ ਪਹਿਲੀ ਮੰਗ ਕੁਝ ਠੰਡਾ ਖਾਣ ਪੀਣ ਦੀ ਹੁੰਦੀ ਹੈ। ਉੱਥੇ ਹੀ ਸਭ ਤੋਂ ਪਹਿਲਾਂ ਹੱਥ ਸਾਡਾ ਕੋਲ੍ਡ ਡਰਿੰਕ, ਜੂਸ ਜਾਂ ਆਈਸ ਕਰੀਮ ਵੱਲ ਜਾਂਦਾ ਹੈ। ਗਰਮੀਆਂ ਵਿੱਚ ਕੋਲ੍ਡ ਡਰਿੰਕ ਦੀ ਮੰਗ ਕਾਫ਼ੀ ਜ਼ਿਆਦਾ ਵੱਧ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਲੀਟਰ ਕੋਲ੍ਡ ਡ੍ਰਿੰਕ ਬਣਾਉਣ ਲਈ ਕਿੰਨਾ ਪਾਣੀ ਲੱਗਦਾ ਹੈ ਅਤੇ ਰੋਜ਼ ਕੋਲ੍ਡ ਡਰਿੰਕ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਲਈ ਕਿੰਨਾ ਹਾਨੀਕਾਰਕ ਹੋ ਸਕਦਾ ਹੈ?
ਕਿਹਾ ਜਾਂਦਾ ਹੈ ਕਿ ਕੋਲ੍ਡ ਡਰਿੰਕ ਬਣਾਉਣ ਵਿੱਚ ਰੋਜ਼ਾਨਾ ਲੱਖਾਂ ਲੀਟਰ ਪਾਣੀ ਬਰਬਾਦ ਹੁੰਦਾ ਹੈ। ਕੋਲ੍ਡ ਡਰਿੰਕਸ ਬਣਾਉਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇਸ ਲਈ ਕਈ ਦਵਾਈਆਂ ਬਣਾਈਆਂ ਜਾਂਦੀਆਂ ਹਨ।
ਇੱਕ ਰਿਪੋਰਟ ਦੇ ਅਨੁਸਾਰ, ਇੱਕ ਲੀਟਰ ਕੋਲਡ ਡਰਿੰਕ ਬਣਾਉਣ ਲਈ 4 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕੋਲ੍ਡ ਡਰਿੰਕਸ 'ਚ ਇੰਨੇ ਜ਼ਿਆਦਾ ਪਾਣੀ ਦੀ ਖਪਤ ਕਾਰਨ ਤਾਮਿਲਨਾਡੂ 'ਚ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਤਾਮਿਲਨਾਡੂ ਦੇ ਕਈ ਸੰਗਠਨਾਂ ਦਾ ਕਹਿਣਾ ਹੈ ਕਿ ਸਾਫਟ ਡਰਿੰਕ ਦੀਆਂ ਕੰਪਨੀਆਂ ਸੂਬੇ 'ਚ ਪਾਣੀ ਦੇ ਜ਼ਿਆਦਾ ਸਰੋਤਾਂ ਦੀ ਵਰਤੋਂ ਕਰ ਰਹੀਆਂ ਹਨ, ਜਿਸ ਕਰਕੇ ਸੂਬੇ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab Budget Session 2023: CM ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ, CM ਨੇ ਕਿਹਾ "ਤੁਸੀਂ ਆਪਣੀ ਪਾਰਟੀ ਬਚਾ ਲਓ"
ਇਸ ਦੇ ਨਾਲ ਹੀ ਕਈ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਸੂਬੇ ਦੇ ਕਿਸਾਨ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਹ ਕੰਪਨੀਆਂ ਪਾਣੀ ਦੀ ਬੇਬਾਕ ਵਰਤੋਂ ਕਰ ਰਹੀਆਂ ਹਨ।
ਕੋਲਡ ਡ੍ਰਿੰਕਸ ਵਿੱਚ ਘੁਲੀ ਹੋਈ ਖੰਡ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇੱਕ ਦਿਨ ਵਿੱਚ ਦੋ ਜਾਂ ਦੋ ਤੋਂ ਵੱਧ ਕੋਲ੍ਡ ਡਰਿੰਕ ਪੀਣ ਨਾਲ ਲੋਕਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕ ਰਿਪੋਰਟ ਦੇ ਮੁਤਾਬਿਕ ਰੋਜ਼ਾਨਾ ਕੋਲ੍ਡ ਡਰਿੰਕਸ ਦਾ ਸੇਵਨ ਕਰਨ ਵਾਲੀਆਂ ਔਰਤਾਂ 'ਚ ਗਾਊਟ ਦਾ ਖਤਰਾ 75 ਫੀਸਦੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: Manish Sisodia Case: ਮਨੀਸ਼ ਸਿਸੋਦੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ
(For more news apart from Cold drink health effects, stay tuned to Zee PHH)