Doctors Strike:  ਕਲਕੱਤਾ ਵਿਚ ਬੀਤੇ ਦਿਨੀ ਇਕ ਮੈਡੀਕਲ ਵਿਦਿਆਰਥਣ (ਰੇਜ਼ੀਡੈਂਟ ਡਾਕਟਰ) ਨਾਲ ਵਾਪਰੀ ਘਿਨਾਉਣੀ ਹਰਕਤ ਅਤੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਵਿਰੋਧ ਵਿਚ ਬੀਤੇ 3 ਦਿਨਾਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਡਾਕਟਰਾਂ ਨਾਲ ਗੱਲਬਾਤ ਕਰਨ ਦੇ ਲਈ ਅੱਜ ਕੈਬਨਿਟ ਮੰਤਰੀ ਪੰਜਾਬ ਡਾ ਬਲਜੀਤ ਕੌਰ ਵਿਸੇਸ ਤੌਰ ਤੇ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਪਹੁੰਚੇ। 


COMMERCIAL BREAK
SCROLL TO CONTINUE READING

ਇਸ ਮੌਕੇ ਸੰਘਰਸ਼ ਕਾਰੀ ਡਾਕਟਰਾਂ ਨੇ ਕੈਬਨਿਟ ਮੰਤਰੀ ਨੂੰ ਆਪਣੀਆਂ ਸਮਸਿਆਵਾਂ ਦਸੀਆਂ ਅਤੇ ਵਰਕ ਪਲੇਸ ਤੇ ਡਾਕਟਰਾਂ ਖਾਸ ਕਰ ਲੇਡੀਜ਼ ਡਾਕਟਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਅਤੇ ਸੁਖਾਵਾਂ ਮਹੌਲ ਪ੍ਰਦਾਨ ਕਰਨ ਦੀ ਮੰਗ ਰੱਖੀ, ਇਸ ਦੇ ਨਾਲ ਹੀ ਉਹਨਾਂ ਪੀੜਤ ਲੜਕੀ ਨੂੰ ਜਲਦ ਇਨਸਾਫ ਦੇਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।


ਇਹ ਵੀ ਪੜ੍ਹੋ:  Sawan 2024: ਸਾਵਣ ਦਾ ਆਖਰੀ ਸੋਮਵਾਰ ਅੱਜ, ਇਸ ਤਰੀਕੇ ਨਾਲ ਕਰੋ ਪੂਜਾ, ਜੀਵਨ ਦੀ ਹਰ ਰੁਕਾਵਟ ਹੋਵੇਗੀ ਦੂਰ
 


ਇਸ ਮੌਕੇ ਆਪਣੇ ਸੰਬੋਧਨ ਵਿਚ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਨੇ ਕਿਹਾ ਕਿ ਬੜਾ ਦੁੱਖ ਹੈ ਕਿ ਅਜਿਹੀ ਘਿਨਾਉਣੀ ਹਰਕਤ ਉਸ ਬੱਚੀ ਨਾਲ ਵਾਪਰੀ ਜੋ ਆਪਣੇ ਕਿੱਤੇ ਨੂੰ ਲੈ ਕੇ ਪੁਰੀ ਤਰਾਂ ਸਮਰਪਤ ਸੀ ਅਤੇ 36 ਘੰਟਿਆਂ ਤੋਂ ਲਗਾਤਾਰ ਡਿਉਟੀ ਕਰ ਰਹੀ ਸੀ। ਉਹਨਾਂ ਕਿਹਾ ਕਿ ਸਾਡੀ ਸਰਕਾਰ ਲੜਕੀਆਂ ਦੀ ਸੁਰੱਖਿਆ ਲਈ ਵਚਨਵੱਧ ਹੈ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਡਾਕਟਰਾਂ ਨੇ ਉਹਨਾਂ ਨੂੰ ਆਪਣੀਆਂ ਸਮਾਸਿਆਵਾਂ ਦਸੀਆਂ ਹਨ ਉਹ ਇਹਨਾਂ ਨੂੰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣਗੇ ਅਤੇ ਇਹਨਾਂ ਦੇ ਹੱਲ ਲਈ ਹਰ ਯਤਨ ਕਰਨਗੇ। ਉਹਨਾਂ ਡਾਕਟਰਾਂ ਨੂੰ ਆਪਣੇ ਸੰਘਰਸ਼ ਦੇ ਨਾਲ ਨਾਲ ਡਾਕਟਰੀ ਸੇਵਾਵਾਂ ਬਹਾਲ ਕਰਨ ਦੀ ਅਪੀਲ ਵੀ ਕੀਤੀ।


ਇਸ ਮੌਕੇ ਗੱਲਬਾਤ ਕਰਦਿਆਂ ਰੇਜ਼ੀਡੈਂਟ ਡਾਕਟਰਾਂ ਦੇ ਆਗੂ ਨੇ ਕਿਹਾ ਕਿ ਅੱਜ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਉਹਨਾਂ ਪਾਸ ਅਸੀਂ ਉਹਨਾਂ ਨੂੰ ਆਪਣੀਆਂ ਸਮਾਸਿਆਵਾਂ ਦਸੀਆਂ ਹਨ ਅਤੇ ਉਹਨਾਂ ਨੇ ਇਸ ਦੇ ਹੱਲ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਪਰ ਉਹ ਆਪਣੀ ਹੜਤਾਲ ਉਨ੍ਹਾਂ ਚਿਰ ਨਹੀਂ ਤੋੜਣਗੇ ਜਿਨ੍ਹਾਂ ਚਿਰ ਹਸਪਤਾਲਾਂ ਨੂੰ ਸੇਫ਼ ਜੋਨ ਘੋਸ਼ਿਤ ਨਹੀਂ ਕੀਤਾ ਜਾਂਦਾ।