Warm your room without Heater: ਕੜਾਕੇ ਦੀ ਪੈ ਰਹੀ ਠੰਡ ’ਚ ਲੋਕ ਠੰਡ ਤੋਂ ਬੱਚਣ ਦੇ ਵੱਖ-ਵੱਖ ਢੰਗ ਅਪਨਾਉਂਦੇ ਹਨ। ਜ਼ਿਆਦਾਤਰ ਸ਼ਹਿਰਾਂ ’ਚ ਲੋਕ ਇਲੈਕਟ੍ਰਿਕ ਰੂਮ ਹੀਟਰ ਵਰਤੋਂ ਕਰਦੇ ਹਨ। ਪਰ ਜਿੱਥੇ ਹੀਟਰ ਦੇ ਇਸਤੇਮਾਲ ਨਾਲ ਬਿਜਲੀ ਦੀ ਖ਼ਪਤ ਵੱਧਣ ਨਾਲ ਜਿੱਥੇ ਤੁਹਾਡੀ ਜ਼ੇਬ ਢਿੱਲੀ ਹੁੰਦੀ ਹੈ ਉੱਥੇ ਹੀ ਸਿਹਤ ਲਈ ਵੀ ਨੁਕਸਾਨਦਾਇਕ ਹੈ। 


COMMERCIAL BREAK
SCROLL TO CONTINUE READING


ਰੂਮ ਹੀਟਰ ਰਾਹੀਂ ਨਿਕਲਣ ਵਾਲੀ ਗਰਮ ਹਵਾ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਹੋਰ ਤਾਂ ਹੋਰ ਦਮ ਘੁੱਟਣ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ।  ਅੱਜ ਅਸੀਂ ਤੁਹਾਨੂੰ ਰੂਮ ਹੀਟਰ ਤੋਂ ਬਿਨਾ ਕਮਰਿਆਂ ਨੂੰ ਗਰਮ ਰੱਖਣ ਦੇ ਫ਼ਾਇਦੇਮੰਦ ਤਰੀਕਿਆਂ ਬਾਰੇ ਦੱਸਾਂਗੇ। ਜਿਸ ਨਾਲ ਤੁਸੀਂ ਬਿਜਲੀ ਦੀ ਬਚਤ ਵੀ ਕਰ ਸਕਦੇ ਹੋ।



ਖਿੜਕੀਆਂ ਨੂੰ ਪਲਾਸਟਿਕ ਟੇਪ (Cello Tape) ਨਾਲ ਕਰੋ ਬੰਦ
ਸਰਦੀਆਂ ’ਚ ਜ਼ਿਆਦਾਤਰ ਲੋਕ ਘਰ ਦੇ ਦਰਵਾਜ਼ਿਆਂ ਨੂੰ ਬੰਦ ਰੱਖਦੇ ਹਨ, ਪਰ ਖਿੜਕੀਆਂ ਨੂੰ ਅਸੀਂ ਨਜ਼ਰਅੰਦਾਜ ਕਰ ਦਿੰਦੇ ਹਾਂ। ਸੋ, ਸਭ ਤੋਂ ਪਹਿਲਾਂ ਕਮਰੇ ਦੀਆਂ ਖਿੜਕੀਆਂ ਨੂੰ ਪਲਾਸਟਿਕ ਦੀ ਟੈਪ ਨਾਲ ਸੀਲਬੰਦ ਕਰ ਦਿਓ, ਇਸ ਨਾਲ ਠੰਡੀ ਹਵਾ ਅੰਦਰ ਨਹੀਂ ਆਏਗੀ ਅਤੇ ਕਮਰੇ ’ਚ ਗਰਮਾਹਟ ਬਰਕਰਾਰ ਰਹੇਗੀ। 



ਧੁੱਪ ਨਿਕਲਣ ਫ਼ਾਇਦਾ ਲਓ
ਵੈਸੇ ਤਾਂ ਸਰਦੀਆਂ ਦੇ ਮੌਸਮ ’ਚ ਸੂਰਜ ਘੱਟ ਹੀ ਨਜ਼ਰ ਆਉਂਦਾ ਹੈ, ਪਰ ਫ਼ੇਰ ਵੀ ਜਦੋਂ ਸੂਰਜ ਦੇਵਤਾ ਦੇ ਦਰਸ਼ਨ ਹੋਣ ਤਾਂ ਕਮਰੇ ਦੀਆਂ ਖਿੜਕੀਆਂ ਜ਼ਰੂਰ ਖੋਲ੍ਹੋ। ਇਸ ਨਾਲ ਕਮਰੇ ’ਚ ਪੈਦਾ ਹੋਈ ਨਮੀ ਬਾਹਰ ਜਾਂਦੀ ਹੈ ਅਤੇ ਖੁਸ਼ਕ ਹੋਣ ਨਾਲ ਠੰਡ ਦਾ ਅਹਿਸਾਸ ਘੱਟ ਹੁੰਦਾ ਹੈ। 



ਦਰਵਾਜ਼ੇ ਅਤੇ ਖਿੜਕੀਆਂ ’ਤੇ ਭਾਰੀ ਪਰਦੇ
ਕਮਰੇ ’ਚ ਠੰਡੀ ਹਵਾ ਦੇ ਪ੍ਰਵੇਸ਼ ਕਰਨ ਦਾ ਜ਼ਰੀਆ ਦਰਵਾਜ਼ੇ ਜਾਂ ਖਿੜਕੀਆਂ ਹਨ। ਇਸ ਲਈ ਸਾਨੂੰ ਠੰਡ ਦੇ ਮੌਸਮ ’ਚ ਭਾਰੀ ਅਤੇ ਗੂੜ੍ਹੇ ਰੰਗ ਦੇ ਪਰਦੇ ਲਗਾਉਣੇ ਚਾਹੀਦੇ ਹਨ। ਭਾਰੀ ਪਰਦੇ ਠੰਡੀ ਹਵਾ ਨੂੰ ਅੰਦਰ ਆਉਣ ਤੋਂ ਰੋਕਣ ’ਚ ਸਹਾਈ ਹੁੰਦੇ ਹਨ।



ਫਰਸ਼ ’ਤੇ ਗਲੀਚੇ ਦਾ ਇਸਤੇਮਾਲ
ਠੰਡੇ ਮੁਲਕਾਂ ’ਚ ਲੋਕ ਜ਼ਮੀਨ ’ਤੇ ਗਲੀਚੇ ਵਿਛਾਉਂਦੇ ਹਨ, ਅਜਿਹਾ ਕਰਨ ਨਾਲ ਵੀ ਜ਼ਮੀਨ ਤੋਂ ਉਤਪੰਨ ਹੋ ਰਹੀ ਠੰਡਕ ਨੂੰ ਰੋਕਿਆ ਜਾ ਸਕਦਾ ਹੈ। ਠੰਡ ਦੇ ਮੌਸਮ ’ਚ ਗਲੀਚੇ ਦੇ ਇਸਤੇਮਾਲ ਨਾਲ ਜਿੱਥੇ ਠੰਡ ਤੋਂ ਬਚਾਅ ਹੋਵੇਗਾ ਉੱਥੇ ਹੀ ਪੈਰ ਵੀ ਠੰਡੇ ਨਹੀਂ ਹੋਣਗੇ।  


ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਨਾਮ ਭਗਵੰਤ ਬੇਈਮਾਨ ਹੋਣਾ ਚਾਹੀਦਾ ਹੈ: ਹਰਸਿਮਰਤ ਕੌਰ ਬਾਦਲ