ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਮੁੜ ਤੋਂ ਹੋਇਆ ਚਾਲੂ; ਐਲੋਨ ਮਸਕ ਦਾ ਅਹਿਮ ਫੈਸਲਾ
Donald Trump Twitter Account: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦਾ ਟਵਿੱਟਰ ਅਕਾਊਂਟ ਮੁੜ ਤੋਂ ਚਾਲੂ ਹੋ ਗਿਆ ਹੈ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਇਕ ਪੋਲ ਰਾਹੀਂ ਲੋਕਾਂ ਤੋਂ ਇਸ ਬਾਰੇ ਪੁੱਛਿਆ।
Donald Trump Twitter Account: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬਹਾਲ ਕਰ ਦਿੱਤਾ ਗਿਆ ਹੈ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਟਰੰਪ ਦੀ ਵਾਪਸੀ ਨਾਲ ਸਬੰਧਤ ਟਵਿੱਟਰ 'ਤੇ ਇਕ ਪੋਲ ਕਰਵਾਈ। ਇਸ ਪੋਲ 'ਚ ਜ਼ਿਆਦਾਤਰ ਲੋਕਾਂ ਨੇ ਟਰੰਪ ਦੇ ਟਵਿਟਰ ਅਕਾਊਂਟ ਨੂੰ ਮੁੜ ਚਾਲੂ ਕਰਨ ਦੀ ਗੱਲ ਕਹੀ ਹੈ। 6 ਜਨਵਰੀ 2021 ਨੂੰ ਅਮਰੀਕਾ ਦੇ ਕੈਪੀਟਲ ਹਿੱਲ 'ਤੇ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਮਲਾ ਕੀਤਾ ਸੀ। ਅਜਿਹਾ ਉਦੋਂ ਹੋਇਆ ਜਦੋਂ ਅਮਰੀਕਾ ਵਿੱਚ ਚੋਣ ਨਤੀਜੇ ਆਏ ਅਤੇ ਜੋ ਬਿਡੇਨ ਨੂੰ ਬਹੁਮਤ ਮਿਲਿਆ।
ਇਸ ਦੌਰਾਨ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਸੀ। ਕਿਹਾ ਜਾ ਰਿਹਾ ਹੈ ਕਿ 51.8 ਫੀਸਦੀ ਲੋਕਾਂ ਨੇ ਡੋਨਾਲਡ ਟਰੰਪ ਦੀ ਟਵਿਟਰ 'ਤੇ ਵਾਪਸੀ ਦਾ ਸਮਰਥਨ ਕੀਤਾ। ਪੋਲ ਤੋਂ ਬਾਅਦ ਟਰੰਪ ਦਾ ਖਾਤਾ ਬਹਾਲ ਕਰ ਦਿੱਤਾ ਗਿਆ ਹੈ। ਇਸ ਦਾ ਐਲਾਨ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕੀਤਾ ਸੀ। ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕਿਹਾ ਸੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਜਲਦ ਤੋ ਜਲਦ ਸ਼ੁਰੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਮਈ 'ਚ ਕਿਹਾ ਸੀ ਕਿ ਉਹ ਟਰੰਪ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ ਹਟਾ ਸਕਦੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਅਮਰੀਕੀ ਸੰਸਦ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਐਲਨ ਮਸਕ ਨੇ 19 ਨਵੰਬਰ ਨੂੰ ਇਕ ਪੋਲ ਰੱਖਿਆ ਸੀ, ਜਿਸ 'ਚ ਯੂਜ਼ਰਜ਼ ਤੋਂ ਪੁੱਛਿਆ ਗਿਆ ਸੀ ਕਿ ਟਰੰਪ ਦੇ ਅਕਾਊਂਟ ਨੂੰ ਰੀਸਟੋਰ ਕਰਨਾ ਚਾਹੀਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Harvinder Rinda Death: ਕੌਣ ਹੈ ਅੱਤਵਾਦੀ ਹਰਵਿੰਦਰ ਰਿੰਦਾ; ਜਿਸਦੀ ਪਾਕਿਸਤਾਨ 'ਚ ਹੋਈ ਮੌਤ
ਜਾਣੋ ਕਿੰਨੀ ਫੀਸਦੀ ਪਈ ਵੋਟ
ਇਸ 'ਤੇ 51.8 ਫੀਸਦੀ ਯੂਜ਼ਰਜ਼ ਨੇ ਅਕਾਊਂਟ ਰੀਸਟੋਰ ਕਰਨ ਦੇ ਪੱਖ 'ਚ ਵੋਟ ਕੀਤਾ, ਜਦਕਿ 48.2 ਫੀਸਦੀ ਯੂਜ਼ਰਜ਼ ਨੇ ਅਕਾਊਂਟ ਰੀਸਟੋਰ ਨਾ ਕਰਨ ਦੇ ਪੱਖ 'ਚ ਵੋਟ ਕੀਤਾ। ਇਸ ਪੋਲ ਵਿੱਚ ਕੁੱਲ 1,50,85,458 ਲੋਕਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ 135 ਮਿਲੀਅਨ ਤੋਂ ਵੱਧ ਲੋਕਾਂ ਨੇ ਪੋਲ ਦੇਖਿਆ।