Dope Test for Arms License in Punjab News: ਪੰਜਾਬ ਵਿੱਚ ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟਾਂ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਅਤੇ ਇਸਦੇ ਇੱਕ ਦਿਨ ਬਾਅਦ ਹੀ ਪੰਜਾਬ ਵਿਜੀਲੈਂਸ ਵੱਲੋਂ ਬੁੱਧਵਾਰ ਨੂੰ ਕਈ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਗਈ। ਇਨ੍ਹਾਂ ਸਿਫਾਰਸ਼ਾਂ ਵਿੱਚ ਪੰਜਾਬ ਵਿਜੀਲੈਂਸ ਨੇ ਸੁਝਾਅ ਦਿੱਤਾ ਹੈ ਕਿ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਅਯੋਗ ਵੱਲੋਂ ਲੋਕਾਂ ਨੂੰ ਕੋਈ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟ ਲਾਜ਼ਮੀ ਹੈ ਅਤੇ ਇਸ ਟੈਸਟ ਵਿੱਚ ਜੀਵ-ਵਿਗਿਆਨਕ ਨਮੂਨਿਆਂ ਵਿੱਚ ਮਨੋਵਿਗਿਆਨਕ ਦਵਾਈਆਂ ਦੀ ਮੌਜੂਦਗੀ ਬਾਰੇ ਜਾਂਚ ਕੀਤੀ ਜਾਂਦੀ ਹੈ। 


ਇਸ ਦੌਰਾਨ  ਪੰਜਾਬ ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟ ਕਰਵਾਉਣ ਵਿੱਚ ਬੇਨਿਯਮੀਆਂ ਨੂੰ ਦੇਖਦਿਆਂ ਬਿਊਰੋ ਵੱਲੋਂ ਮੰਗਲਵਾਰ ਨੂੰ ਹੀ ਸਮੁੱਚੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ ਅਤੇ ਇਸ ਦੌਰਾਨ ਕੁਝ ਬੇਨਿਯਮੀਆਂ ਪਾਈਆਂ ਗਈਆਂ ਸਨ। 


ਇਨ੍ਹਾਂ ਬੇਨਿਯਮੀਆਂ ਵਿੱਚ ਡੋਪ ਟੈਸਟ ਦੇ ਰਜਿਸਟਰ 'ਤੇ ਉਮੀਦਵਾਰਾਂ ਦੀਆਂ ਤਸਵੀਰਾਂ ਨਹੀਂ ਚਿਪਕਾਈਆਂ ਹੋਈਆਂ ਸਨ ਅਤੇ ਨਿਯਮਾਂ ਨੂੰ ਛਿਕੇ ਟੰਗਦੇ ਹੋਏ ਟੈਸਟ ਰਿਪੋਰਟ ਵੀ ਸਬੰਧਤ ਲੋਕਾਂ ਨੂੰ ਹੱਥੀਂ ਸੌੰਪੀਆਂ ਗਈਆਂ ਸਨ। (Dope Test for Arms License in Punjab News)


ਉਨ੍ਹਾਂ ਅੱਗੇ ਦੱਸਿਆ ਕਿ ਬਿਊਰੋ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਅਤੇ ਇਸ ਦੀ ਪਵਿੱਤਰਤਾ ਨੂੰ ਬਚਾਈ ਰੱਖਣ ਲਈ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਕਈ ਕਦਮਾਂ ਦੀ ਸਿਫ਼ਾਰਸ਼ ਕੀਤੀ ਹੈ। 


ਦਿੱਤੇ ਗਏ ਸੁਝਾਅ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੈਸਟ ਰਿਪੋਰਟ ਦੀ ਇੱਕ ਕਾਪੀ ਹਸਪਤਾਲ ਦੇ ਰਿਕਾਰਡ ਵਿੱਚ ਰੱਖੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਏਜੰਟਾਂ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਡਾਕਟਰਾਂ ਤੇ ਟੈਕਨੀਸ਼ੀਅਨਾਂ ਨੂੰ ਰੋਟੇਸ਼ਨ ਸ਼ਿਫਟਾਂ 'ਤੇ ਤਾਇਨਾਤ ਕੀਤਾ ਜਾਵੇ। ਇਸਦੇ ਨਾਲ ਹੀ ਡੋਪ ਟੈਸਟ ਰਜਿਸਟਰ ਦੀ ਰੋਜ਼ਾਨਾ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇ ਅਤੇ ਕਾਊਂਟਰ-ਹਸਤਾਖਰ ਕੀਤੇ ਜਾਣ। 


ਇਨ੍ਹਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੀ ਪਿਸ਼ਾਬ ਦਾ ਨਮੂਨਾ ਲੈਣ ਤੋਂ ਪਹਿਲਾਂ ਪਖਾਨੇ ਦੇ ਬਾਹਰ ਫ੍ਰੀਸਕਿੰਗ ਕੀਤੀ ਜਾਵੇ ਤੇ ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇ। 


ਇਹ ਵੀ ਪੜ੍ਹੋ: Kargil Vijay Divas 2023: ਪੰਜਾਬ CM ਭਗਵੰਤ ਮਾਨ ਨੇ ਸ਼ਹੀਦ ਜਵਾਨ ਤੇ ਜ਼ਖ਼ਮੀ ਸੈਨਿਕਾਂ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ