Drinking Alcohol side effects (sharab peene ke nuksan):  ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਸ਼ਰਾਬ ਤੋਂ ਬਿਨ੍ਹਾਂ ਪਾਰਟੀ ਕਰਦੇ ਹੀ ਨਹੀਂ ਕਿਉਂਕਿ ਅਜਿਹੇ ਲੋਕਾਂ ਦੀ ਪਹਿਲੀ ਪਸੰਦ ਸ਼ਰਾਬ ਹੁੰਦੀ ਹੈ। ਇਸ ਦੌਰਾਨ ਸ਼ਰਾਬ ਪੀਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਫ਼ਿਰ ਭਾਵੇਂ ਉਹ ਨਵੀਂ ਪੀੜੀ ਹੋਵੇ ਜਾਂ ਪੁਰਾਣੀ, ਸ਼ਰਾਬ ਪੀਣ ਦੀ ਲੱਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। 


COMMERCIAL BREAK
SCROLL TO CONTINUE READING

ਹਾਲਾਂਕਿ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਸ਼ਰਾਬ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ ਪਰ ਫ਼ਿਰ ਵੀ ਲੋਕ ਸ਼ਰਾਬ ਦਾ ਲੁਤਫ਼ ਉਠਾਉਂਦੇ ਹਨ। ਡਾਕਟਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ।


ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਜ਼ਿਆਦਾ ਅਸਰ ਲਿਵਰ 'ਤੇ ਪੈਂਦਾ ਹੈ। ਜਦੋਂ ਕੋਈ ਵਿਅਕਤੀ ਅਲਕੋਹਲ ਨੂੰ ਜ਼ਿਆਦਾ ਮਾਤਰਾ ਵਿੱਚ ਲੈਂਦਾ ਹੈ ਤਾਂ ਉਹ ਉਸਦੇ ਲਿਵਰ 'ਤੇ ਬੁਰਾ ਅਸਰ ਪਾਉਂਦੀ ਹੈ। ਡਾਕਟਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ ਕੈਂਸਰ, ਫੈਟੀ ਲਿਵਰ, ਅਤੇ ਲਿਵਰ ਫੇਲ੍ਹ ਹੋਣ ਸਣੇ ਕਈ ਸਮੱਸਿਆਵਾੰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  


ਵੱਧ ਸ਼ਰਾਬ ਪੀਣ ਨਾਲ ਲਿਵਰ ਤਾਂ ਖਰਾਬ ਹੁੰਦਾ ਹੀ ਹੈ ਸਗੋਂ ਇਸ ਦੇ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰ ਕਹਿੰਦੇ ਹਨ ਕਿ ਸ਼ਰਾਬ ਨਾਲ ਲਿਵਰ ਐਸਿਡਿਕ ਹੋ ਜਾਂਦਾ ਹੈ ਜੋ ਕਿ ਬਾਅਦ ਵਿੱਚ ਕਿਡਨੀ 'ਤੇ ਵੀ ਮਾਰੂ ਪ੍ਰਭਾਵ ਪਾਉਂਦਾ ਹੈ।  


ਇਹ ਵੀ ਪੜ੍ਹੋ: ਨਵੇਂ ਸਾਲ ਦੇ ਜਸ਼ਨਾਂ 'ਚ ਦਿੱਲੀ ਵਾਲਿਆਂ ਨੇ ਪੀਤੀ ਰਿਕਾਰਡ ਤੋੜ ਸ਼ਰਾਬ, ਗਿਣਦੇ ਰਹਿ ਜਾਓਗੇ ਬੋਤਲਾਂ!


ਇਸ ਦੇ ਨਾਲ ਹੀ ਜੇਕਰ ਤੁਸੀਂ ਵੱਧ ਸ਼ਰਾਬ ਪੀਂਦੇ ਹੋ ਤਾਂ ਤੁਸੀਂ ਸਰੀਰਕ ਤੌਰ ਤੇ ਕਮਜ਼ੋਰ ਹੁੰਦੇ ਹੀ ਹੋ ਪਰ ਇਸ ਦੇ ਨਾਲ ਹੀ ਤੁਸੀਂ ਮਾਨਸਿਕ ਤੌਰ 'ਤੇ ਵੀ ਕਮਜ਼ੋਰ ਹੁੰਦੇ ਹੋ। ਅਲਕੋਹਲ ਨੂੰ ਜੇਕਰ ਵੱਧ ਮਾਤਰਾ ਵਿੱਚ ਲਿਆ ਜਾਂਦਾ ਹੈ ਤਾਂ ਨਰਵਸ ਸਿਸਟਮ 'ਤੇ ਵੀ ਅਸਰ ਹੁੰਦਾ ਹੈ। ਜਿਹੜੇ ਲੋਕ ਸ਼ਰਾਬ ਪੀਂਦੇ ਹਨ ਉਹ ਕੁਝ ਸਮੇਂ ਬਾਅਦ ਦਿਮਾਗੀ ਤੌਰ 'ਤੇ ਵੀ ਕਮਜ਼ੋਰ ਹੋ ਜਾਂਦੇ ਹਨ।  


ਜਦੋਂ ਅਲਕੋਹਲ ਦਾ ਲਿਵਰ 'ਤੇ ਅਸਰ ਪੈਂਦਾ ਹੈ ਤਾਂ ਸਰੀਰ 'ਤੇ ਮਾਰੂ ਅਸਰ ਵਿਖਾਈ ਦੇਣ ਲੱਗ ਜਾਂਦੇ ਹਨ। ਲਿਵਰ ਖਰਾਬ ਹੋਣ ਦੇ ਸੰਕੇਤਾਂ 'ਚੋਂ ਪਹਿਲਾ ਸੰਕੇਤ ਹੈ ਵਾਰ-ਵਾਰ ਉਲਟੀ ਆਉਣੀ ਅਤੇ ਐਸਿਡ ਬਣਨਾ। ਇਸ ਦੇ ਨਾਲ ਹੀ ਵੱਧ ਸ਼ਰਾਬ ਪੀਣ ਵਾਲੇ ਲੋਕਾਂ ਦੇ ਪੈਰਾਂ 'ਤੇ ਸੂਜਨ ਆਉਣੀ ਵੀ ਸ਼ੁਰੂ ਹੋ ਜਾਂਦੀ ਹੈ।


ਇਹ ਵੀ ਪੜ੍ਹੋ: ਕੈਨੇਡਾ 'ਚ ਵੱਡੀ ਵਾਰਦਾਤ! ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ


(Apart from news related to side effects of Drinking Alcohol (sharab peene ke nuksan), stay tuned to Zee PHH)