Muktsar News(ਅਨਮੋਲ ਸਿੰਘ ਵੜਿੰਗ): ਹਲਕਾ ਲੰਬੀ ਦੇ ਅਸਪਾਲਾ ਪਿੰਡ ਤੋਂ ਭਾਜਪਾ ਪਾਰਟੀ ਦਾ ਵਰਕਰ ਲੋਕ ਸਭਾ ਦੀਆ ਚੋਣਾਂ ਦੌਰਾਨ ਲਗਾਏ ਆਪਣੇ ਆਟੋ ਦੀ ਮਜ਼ਦੂਰੀ ਲੈਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਦੂਜੇ ਪਾਸੇ ਮੰਡਲ ਪ੍ਰਧਾਨ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਹ ਉਸ ਦੀ ਜਾਇਜ਼ ਬਣਦੀ ਮਜ਼ਦੂਰੀ ਦੇਣ ਲਈ ਤਿਆਰ ਹਨ ਪਰ ਉਹ ਲੈਣ ਤੋਂ ਇਨਕਾਰ ਕਰ ਰਿਹਾ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਿਹਾ।


COMMERCIAL BREAK
SCROLL TO CONTINUE READING

ਹਲਕਾ ਲੰਬੀ ਤੋਂ ਪਿੰਡ ਅਸਪਾਲ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕੇ ਉਹ ਇੱਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਹੈ ਤੇ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦਾ ਹੈ ਤੇ ਭਾਜਪਾ ਪਾਰਟੀ ਦਾ ਪੁਰਾਣਾ ਵਰਕਰ ਵੀ ਹੈ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਮੰਡਲ ਪ੍ਰਧਾਨ ਦੇ ਕਹਿਣ ਉਤੇ ਆਪਣਾ ਆਟੋ ਲਗਾਇਆ ਸੀ ਜਿਸ ਬਣਦੀ ਮਜ਼ਦੂਰੀ 10900 ਬਣਦੀ ਪੂਰੀ ਨਹੀਂ ਦਿੱਤੀ ਜਾ ਰਹੀ।


ਉਹ ਇੱਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਤੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਵਾਰ ਵਾਰ ਫੋਨ ਕਰਨ ਅਤੇ ਚੱਕਰ ਲਗਾਉਣ ਦੇ ਬਾਵਜੂਦ ਵੀ ਉਸ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਹੈ। ਉਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਬੀਜੇਪੀ ਦੇ ਉਮੀਦਵਾਰਪਰਮਪਾਲ ਕੌਰ ਵੀ ਫੋਨ ਨਹੀਂ ਚੁੱਕ ਰਹੇ ਹਨ। ਦੂਜੇ ਪਾਸੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਮੰਡਲ ਪ੍ਰਧਾਨ ਸੋਨੂ ਮਿੱਡਾ ਨੇ ਦੱਸਿਆ ਕਿ ਉਕਤ ਵਿਅਕਤੀ ਭਾਜਪਾ ਪਾਰਟੀ ਦਾ ਵਰਕਰ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਇਸ ਦਾ ਆਟੋ ਚੋਣਾਂ ਦੌਰਾਨ ਲਾਇਆ ਗਿਆ ਸੀ ਜਿਸ ਦਾ ਹਿਸਾਬ ਕਰਨ ਉਪਰੰਤ 8600 ਦੇ ਕਰੀਬ ਬਣਦਾ ਸੀ। ਉਹ ਖੁਦ ਉਸ ਦੇ ਘਰ 9 ਹਜ਼ਾਰ ਦੇਣ ਲਈ ਗਏ ਸੀ ਪਰ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਅੱਜ ਵੀ ਵੀ 9 ਹਜ਼ਾਰ ਦੇਣ ਲਈ ਤਿਆਰ ਹਨ। ਉਹ ਪਾਰਟੀ ਨੂੰ ਬਦਨਾਮ ਕਰ ਰਿਹਾ ਹੋ ਸਕਦਾ ਉਹ ਕਿਸੇ ਦੀ ਸ਼ਹਿ ਉਤੇ ਅਜਿਹਾ ਕਰ ਰਿਹਾ ਹੋਵੇ।


ਇਹ ਵੀ ਪੜ੍ਹੋ : Ludhiana News: ਸ਼ਿਵ ਸੈਨਾ ਆਗੂ 'ਤੇ ਨਿਹੰਗ ਸਿੰਘਾਂ ਦੇ ਬਾਣੇ ਆਏ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ