ਨੀਤਿਕਾ ਮਹੇਸ਼ਵਰੀ/ਚੰਡੀਗੜ:ਪੰਜਾਬ ਹਰਿਆਣਾ ਹਾਈਕੋਰਟ ਵਿਚ ਬਹੁਚਰਚਿਤ ਅਤੇ ਬਹੁਕਰੋੜੀ ਡਰੱਗ ਮਾਮਲੇ ਵਿਚ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ।ਜਿਸਦੇ ਵਿਚ ਫ਼ੈਸਲਾ 18 ਨਵੰਬਰ ਨੂੰ ਸੁਣਾਇਆ ਜਾਵੇਗਾ।ਇਸ ਮਾਮਲੇ ਦੇ ਉੱਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ 3 ਵਜੇ ਸੁਣਵਾਈ ਸ਼ੁਰੂ ਹੋਈ।


COMMERCIAL BREAK
SCROLL TO CONTINUE READING

ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਤੇ ਐਡਵੋਕੇਟ ਜਨਰਲ ਏਪੀਐਸ ਦਿਓਲ ਵੱਲੋਂ ਇਸ ਮਾਮਲੇ ਨਾਲ ਜੁੜੇ ਸਾਰੇ ਤੱਥ ਕੋਰਟ ਵਿਚ ਪੜ ਕੇ ਸਣਾਏ ਗਏ।2013 ਤੋਂ ਇਸ ਮਾਮਲੇ ਦੇ ਵਿਚ ਜੋ ਵੀ ਆਦੇਸ਼ ਸਾਹਮਣੇ ਸਨ ਉਹਨਾਂ ਨੂੰ ਅਦਾਲਤ ਸਾਹਮਣੇ ਰੱਖਿਆ ਗਿਆ ਅਤੇ ਅਦਾਲਤ ਸਾਹਮਣੇ ਹਰੇਕ ਦਲੀਲ ਦਿੰਦਿਆਂ ਇਹ ਕਿਹਾ ਸੀ ਕਿ ਪੂਰੀ ਤਿਆਰੀ ਦੇ ਨਾਲ ਸਾਰੇ ਪੱਖ ਪੇਸ਼ ਕੀਤੇ ਗਏ ਹਨ।ਜਿਸਤੋਂ ਬਾਅਦ ਹਾਈਕੋਰਟ ਨੇ 18 ਨਵੰਬਰ ਨੂੰ ਅਗਲੀ ਤਰੀਕ ਨਿਸ਼ਚਿਤ ਕੀਤੀ।


ਸੁਣਵਾਈ ਦੌਰਾਨ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੈ ਕਿ ਆਈ.ਡੀ,ਐਨ.ਸੀ.ਬੀ ਅਤੇ ਗ੍ਰਹਿ ਵਿਭਾਗ ਵੱਲੋਂ ਡਰੱਗ ਨਾਲ ਜੁੜੀਆਂ ਹੁਣ ਤੱਕ ਜੋ ਫਾਈਲਾਂ 2020 ਅਤੇ 2021 ਦੌਰਾਨ ਸਾਹਮਣੇ ਆਈਆਂ ਹਨ ਉਹਨਾਂ ਦੀ ਸਟੇਟਸ ਰਿਪੋਰਟ ਵੀ ਪੇਸ਼ ਕੀਤੀ ਜਾ ਸਕਦੀ ਹੈ।
ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਦੱਸਿਆ ਹੈ ਕਿ ਹਾਈਕੋਰਟ ਦੇ ਵਿਚ ਐਡਵੋਕੇਟ ਜਨਰਲ ਵੱਲੋਂ ਸਾਰੀਆਂ ਰਿਪੋਰਟਾਂ ਬਾਰੇ ਹਾਈਕੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ।ਉਹਨਾਂ ਉਮੀਦ ਜਤਾਈ ਹੈ ਕਿ 18 ਨਵੰਬਰ ਇਸ ਉੱਤੇ ਕੋਈ ਨਾ ਕੋਈ ਫ਼ੈਸਲਾ ਆ ਸਕਦਾ ਹੈ।


 


WATCH LIVE TV