Amritsar Murder News: ਅੰਮ੍ਰਿਤਸਰ ਵਿੱਚ ਲਗਾਤਾਰ ਗੈਂਗਸਟਰ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ-ਦਿਹਾੜੇ ਲੁੱਟ ਖੋਹ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਅੰਮ੍ਰਿਤਸਰ ਦੇ ਗੁਆਲ ਮੰਡੀ ਇਲਾਕੇ ਵਿੱਚ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਪੰਜ ਵਿੱਚ ਇੱਕ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛੋਟਾ ਰਾਜਨ ਅਤੇ ਉਸਦਾ ਪਰਿਵਾਰ ਖੁੱਲ੍ਹੇਆਮ ਨਸ਼ਾ ਵੇਚਦਾ ਸੀ।


ਮ੍ਰਿਤਕ ਰਜਿੰਦਰ ਸਿੰਘ ਉਰਫ ਸੰਨੀ ਦੀ ਭੈਣ ਰੀਨਾ ਮੁਤਾਬਕ ਸੁਖਦੇਵ ਸਿੰਘ ਉਰਫ ਪ੍ਰਿੰਸ, ਮਹਿਤਾਬ ਸਿੰਘ ਉਰਫ ਛੋਟਾ ਰਾਜਨ ਅਤੇ ਸੁਨੀਤਾ ਰਾਣੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ। ਉਹ ਨਸ਼ੇ ਵੇਚਣ ਦਾ ਕੰਮ ਕਰਦੇ ਹਨ। ਇਸ ਕਾਰਨ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਕੈਮਰੇ ਲਗਾਏ ਹਨ। ਜਿਸ ਤੋਂ ਬਾਅਦ ਹੀ ਮਹਿਤਾਬ ਸਿੰਘ ਨੂੰ ਉਨ੍ਹਾਂ ਨਾਲ ਖੁੰਨਸ ਹੋਣ ਲੱਗੀ ਅਤੇ ਉਹ ਕਹਿਣ ਲੱਗਾ ਕਿ ਉਹ ਉਨ੍ਹਾਂ ਨੂੰ ਨਹੀਂ ਛੱਡੇਗਾ।


ਬੀਤੀ ਰਾਤ ਵੀ ਉਨ੍ਹਾਂ ਦੀ ਲੜਾਈ ਹੋਈ ਅਤੇ ਤਿੰਨਾਂ ਨੇ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਫਿਰ ਸੰਨੀ ਆਪਣੇ ਪਿਤਾ ਨੂੰ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਲੈ ਗਿਆ। ਜਿੱਥੋਂ ਪੁਲਿਸ ਨੇ ਉਸਨੂੰ ਦੇਖਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਿਵੇਂ ਹੀ ਸੰਨੀ ਸਿਵਲ ਹਸਪਤਾਲ ਪਹੁੰਚਿਆ ਤਾਂ ਉਸ ਦਾ ਪਿੱਛਾ ਕਰ ਰਹੇ ਮੁਲਜ਼ਮਾਂ ਵਿੱਚੋਂ ਮਹਿਤਾਬ ਸਿੰਘ ਉਰਫ਼ ਛੋਟਾ ਰਾਜਨ ਨੇ ਸੰਨੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।


ਇਸ ਮੌਕੇ ਜਦ ਪੁਲਿਸ ਅਧਿਕਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੜਾਈ ਨਿਊ ਸ਼ਹੀਦ ਊਧਮ ਸਿੰਘ ਨਗਰ ਸਟ੍ਰੀਟ ਨੰਬਰ 5 ਵਿੱਚ ਹੋਈ ਅਤੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ : Kisan Accident News: ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਤੇ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ