ਦੁੱਧ ਦੇ ਡੋਲੂ ਅਤੇ ਅਮੂਲ ਕ੍ਰੀਮ ਦੀਆਂ ਡੱਬੀਆਂ ’ਚ ਚਿੱਟੇ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਟੀਲ ਦੇ ਡੱਬੇ ’ਚ ਲਗਭਗ 200 ਗ੍ਰਾਮ ਅਤੇ ਕ੍ਰੀਮ ਦੇ ਡੱਬੇ ’ਚ 35 ਤੋਂ 50 ਗ੍ਰਾਮ ਤੱਕ ਹੈਰੋਇਨ ਸਪਲਾਈ ਕਰਦਾ ਹੈ, ਇਸ ਦੇ ਬਦਲੇ ਅਮਿਤ ਆਪਣੇ ਦੋਸਤ ਅਜੇ ਨੂੰ ਹਰ ਰੋਜ਼ 5 ਹਜ਼ਾਰ ਰੁਪਏ ਦਿੰਦਾ ਹੈ।
Chandigarh Crime News: ਨਸ਼ਾ ਸਪਲਾਈ ਕਰਨ ਲਈ ਤਸਕਰ ਅਜਿਹੇ ਅਜਿਹੇ ਢੰਗ ਇਜ਼ਾਦ ਕਰਦੇ ਹਨ, ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਹੁਣ ਰਾਜਧਾਨੀ ਚੰਡੀਗੜ੍ਹ ’ਚ ਘਿਓ ਦੇ ਡੱਬੇ ਅਤੇ ਬ੍ਰਾਡੈਂਡ ਕੰਪਨੀ ਦੀ ਕ੍ਰੀਮ ਦੇ ਡੱਬੇ ਹੇਠਾਂ ਹੈਰੋਇਨ (Heroin) ਬਰਾਮਦ ਹੋਈ ਹੈ।
ਪੁਲਿਸ ਨੇ ਇਸ ਮਾਮਲੇ ’ਚ ਰਾਏਪੁਰ ਖ਼ੁਰਦ ਦੇ ਇੱਕ ਆਰੋਪੀ ਅਜੇ ਕੁਮਾਰ ਨੂੰ ਸਵਾ ਕਿਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ, ਆਰੋਪੀ ਮੂਲ ਰੂਪ ’ਚ ਉੱਤਰਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਦਾ ਰਹਿਣ ਵਾਲਾ ਹੈ। ਅਜੇ ਰਾਏਪੁਰ ਖ਼ੁਰਦ ’ਚ ਕਿਰਾਏ ’ਤੇ ਕਮਰਾ ਲੈਕੇ ਰਹਿੰਦਾ ਸੀ, ਪੁਛਗਿੱਛ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਨੌਜਵਾਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ-ਪਾਕਿਸਤਾਨ ਦੇ ਬਾਰਡਰ ’ਤੇ ਪੈਂਦੇ ਪਿੰਡਾਂ ’ਚ ਨਸ਼ਾ ਸਪਲਾਈ ਕਰਦਾ ਸੀ।
ਐੱਸ. ਐੱਸ. ਪੀ. ਕੁਲਦੀਪ ਚਾਹਲ ਨੇ ਜਾਣਕਾਰੀ ਦੱਸਿਆ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਅਮਿਤ ਸ਼ਰਮਾ ਦੀ ਨਿਸ਼ਾਨਦੇਹੀ ’ਤੇ ਇੰਸਪੈਕਟਰ ਨਰਿੰਦਰ ਪਟਿਆਲ ਦੀ ਟੀਮ ਨੂੰ ਪਤਾ ਚੱਲਿਆ ਕਿ ਉਸਦਾ ਇੱਕ ਸਾਥੀ ਰਾਏਪੁਰ ਖ਼ੁਰਦ ’ਚ ਕਿਰਾਏ ਰਹਿੰਦਾ ਹੈ। ਉਹ ਸਟੀਲ ਦੇ ਡੱਬੇ ’ਚ ਲਗਭਗ 200 ਗ੍ਰਾਮ ਅਤੇ ਕ੍ਰੀਮ ਦੇ ਡੱਬੇ ’ਚ 35 ਤੋਂ 50 ਗ੍ਰਾਮ ਤੱਕ ਹੈਰੋਇਨ ਸਪਲਾਈ ਕਰਦਾ ਹੈ, ਇਸ ਦੇ ਬਦਲੇ ਅਮਿਤ ਆਪਣੇ ਦੋਸਤ ਅਜੇ ਨੂੰ ਹਰ ਰੋਜ਼ 5 ਹਜ਼ਾਰ ਰੁਪਏ ਦਿੰਦਾ ਹੈ।
ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਆਰੋਪੀ ਨੌਜਵਾਨ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਨਸ਼ਾ ਸਪਲਾਈ ਕਰਦੇ ਹਨ। ਚੰਡੀਗੜ੍ਹ ਪੁਲਿਸ ਨੇ ਹੁਣ ਤੱਕ ਕੁੱਲ ਸਵਾ ਤਿੰਨ ਕਿਲੋ (3.15 KG) ਹੈਰੋਇਨ ਬਰਾਮਦ ਕੀਤੀ ਹੈ, ਜੋ ਚੰਡੀਗੜ੍ਹ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਹੈ।
ਗ੍ਰਿਫ਼ਤਾਰ ਕੀਤੇ ਗਏ ਅਮਿਤ ਸ਼ਰਮਾਂ ਦੀ ਸੰਪਤੀ ਦਾ ਬਿਓਰਾ ਲੈਣ ਪੁਲਿਸ ਸਹਾਰਨਪੁਰ ਉਸਦੇ ਪਿੰਡ ਪਹੁੰਚੀ, ਜਿੱਥੇ ਉਸਦਾ ਆਲੀਸ਼ਾਨ ਘਰ ਵੇਖ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਦੇ ਦੱਸਣ ਮੁਤਾਬਕ ਪਿੰਡ ਦੇ ਸਰਪੰਚ ਤੋਂ ਵੀ ਜ਼ਿਆਦਾ ਸ਼ਾਨਦਾਰ ਘਰ ਅਮਿਤ ਸ਼ਰਮਾ ਦਾ ਸੀ, ਜਿਸਦੀ ਕੀਮਤ ਕਰੋੜਾਂ ’ਚ ਹੋਵੇਗੀ। ਪੁਲਿਸ ਦੇ ਦੱਸਣ ਮੁਤਾਬਕ ਆਰੋਪੀ ਨੇ ਜ਼ੀਰਕਪੁਰ ’ਚ ਫ਼ਲੈਟ, ਦੁਕਾਨ ਅਤੇ ਹੋਰ ਜਾਇਦਾਦ ਨਸ਼ਾ ਵੇਚਕੇ ਬਣਾਈ ਹੈ, ਜਿਸਨੂੰ ਜ਼ਬਤ ਕਰਨ ਲਈ ਸਬੰਧਤ ਸੂਬੇ ਦੀ ਪੁਲਿਸ ਨੂੰ ਪੱਤਰ ਲਿਖਿਆ ਜਾਵੇਗਾ।