CBI ਵੱਲੋਂ ਪੰਜਾਬ ਪੁਲਿਸ ਦਾ DSP ਗ੍ਰਿਫ਼ਤਾਰ, ਰਿਸ਼ਵਤ ਲੈਣ ਦਾ ਹੈ ਮਾਮਲਾ
Punjab Police DSP arrest news: ਅਮਰੋਜ਼ ਸਿੰਘ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਵਿੱਚ ਕੰਮ ਕਰਦਾ ਸੀ। ਸੀਬੀਆਈ ਨੇ ਉਸ ਦੇ ਘਰ ਅਤੇ ਹਰਿਆਣਾ ਵਿੱਚ ਮੁਲਜ਼ਮਾਂ ਦੇ ਘਰ ਵੀ ਛਾਪੇਮਾਰੀ ਕੀਤੀ ਹੈ।
Punjab Police DSP arrest news: ਸੀ.ਬੀ.ਆਈ ਦੀ ਟੀਮ ਵੱਲੋਂ ਅੱਜ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਆਈ. ਟੀਮ ਨੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਜ਼ੀਰਕਪੁਰ 'ਚ ਵੀਰਵਾਰ ਨੂੰ 50 ਲੱਖ ਦੇ ਰਿਸ਼ਵਤ ਦੇ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਪੁਲੀਸ ਦੇ ਡੀ.ਐਸ.ਪੀ. ਹੈੱਡਕੁਆਰਟਰ ਅਮਰੋਜ਼ ਸਿੰਘ ਆਪਣੇ ਰੀਡਰ ਵਜੋਂ ਹੈੱਡ ਕਾਂਸਟੇਬਲ ਅਮਨਦੀਪ, ਮਨੀਸ਼ ਗੌਤਮ ਅਤੇ ਪ੍ਰਦੀਪ ਆਦਿ ਸ਼ਾਮਲ ਸਨ। ਇਹ ਮਾਮਲਾ 2021 ਦਾ ਹੈ, ਜਿਸ ਵਿੱਚ ਇੱਕ ਕੇਸ ਨੂੰ ਰਫਾ ਦਫ਼ਾ ਕਰਨ ਲਈ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਸੀਬੀਆਈ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ (Punjab Police DSP arrest)ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਰਿਸ਼ਵਤ ਮਾਮਲੇ ਵਿੱਚ ਡੀਐਸਪੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਹੈੱਡਕੁਆਰਟਰ ਅਮਰੋਜ਼ ਸਿੰਘ ਨੇ ਆਪਣੇ ਰੀਡਰ ਕਾਂਸਟੇਬਲ ਅਮਨਦੀਪ ਦਾ 5 ਦਿਨ ਦਾ ਪੁਲਸ ਰਿਮਾਂਡ ਮੰਗਿਆ। ਅਦਾਲਤ ਨੇ ਸੀ.ਬੀ.ਆਈ. ਦਲੀਲ ਸੁਣਨ ਤੋਂ ਬਾਅਦ ਦੋਵਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਦਕਿ ਪ੍ਰਾਈਵੇਟ ਵਿਅਕਤੀ ਪ੍ਰਦੀਪ ਅਤੇ ਗੌਤਮ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ 'ਚ ਹੋਇਆ ਦੇਹਾਂਤ
ਗੌਰਤਲਬ ਹੈ ਕਿ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਅਮਰੋਜ਼ ਸਿੰਘ ਦੀ ਤਾਇਨਾਤੀ ਜ਼ੀਰਕਪੁਰ 'ਚ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੀਬੀਆਈ ਨੇ 2 ਮੁਲਜ਼ਮਾਂ ਨੂੰ 10 ਲੱਖ ਰੁਪਏ ਦੀ ਰਕਮ ਨਾਲ ਫੜਿਆ ਸੀ। ਮਾਮਲੇ ਵਿੱਚ ਅੰਬਾਲਾ ਦੇ ਇੱਕ ਵਪਾਰੀ ਨੂੰ ਡੀਐਸਪੀ ਦੇ ਨਾਂ ’ਤੇ ਬਲੈਕਮੇਲ ਕਰਨ ਦੀ ਗੱਲ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਡੀ.ਐਸ.ਪੀ. ਸੀਬੀਆਈ ਨੇ ਆਵਾਜ਼ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਸਨ। ਆਵਾਜ਼ ਮੇਲ ਤੋਂ ਬਾਅਦ ਡੀਐਸਪੀ ਅਤੇ ਉਸ ਦੇ ਰੀਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਰੀਡਰ ਦੀ ਪਛਾਣ ਹੈੱਡ ਕਾਂਸਟੇਬਲ ਮਨਦੀਪ ਸਿੰਘ ਵਜੋਂ ਹੋਈ ਹੈ ਅਤੇ ਦੋ ਪ੍ਰਾਈਵੇਟ ਵਿਅਕਤੀਆਂ ਦੀ ਪਛਾਣ ਮਨੀਸ਼ ਗੌਤਮ ਅਤੇ ਪ੍ਰਦੀਪ ਵਜੋਂ ਹੋਈ ਹੈ।