ਔਲਾਦ ਨਾ ਹੋਣ ਕਾਰਨ ਬਜ਼ੁਰਗ ਜੋੜੇ ਨੇ ਦਾਨ ਕੀਤੀ ਕਰੋੜਾਂ ਰੁਪਏ ਦੀ ਕੋਠੀ, ਬਣੇਗਾ ਹਸਪਤਾਲ
ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਬਜ਼ੁਰਗ ਜੋੜੇ ਵੱਲੋਂ ਔਲਾਦ ਨਾ ਹੋਣ ਕਾਰਨ ਆਪਣੀ ਡੇਢ ਕਰੋੜ ਦੀ ਕੀਮਤ ਵਾਲੀ ਕੋਠੀ ਗੁਰਦੁਆਰ ਸਾਹਿਬ ਨੂੰ ਦਾਨ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਉਸ ਜਗ੍ਹਾਂ ‘ਤੇ ਹਸਪਤਾਲ ਬਣਾਇਆ ਜਾਵੇਗਾ।
ਚੰਡੀਗੜ੍ਹ- ਕਹਿੰਦੇ ਹਨ ਔਲਾਦ ਮਾਂ ਪਿਓ ਦੀ ਦੌਲਤ ਹੁੰਦੇ ਹਨ ਪਰ ਜੇਕਰ ਔਲਾਦ ਹੀ ਨਾ ਹੋਵੇ ਤਾਂ ਫਿਰ ਕੀ ਕਰਨੀ ਦੌਲਤ। ਅਜਿਹੀ ਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਬੀਆਰਐਸ ਨਗਰ ਦੀ ਜਿਥੇ ਇੱਕ ਬਜ਼ੁਰਗ ਜੋੜੇ ਵੱਲੋਂ ਆਪਣੀ ਕੋਠੀ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ। ਦੱਸਦੇਈਏ ਕਿ ਬਜ਼ੁਰਗ ਜੋੜੇ ਦੀ ਔਲਾਦ ਨਾ ਹੋਣ ਕਾਰਨ 200 ਗਜ ਦੀ ਕੋਠੀ ਨੂੰ ਗੁਰੂ ਘਰ ਦਾਨ ਕੀਤਾ ਗਿਆ। ਕੋਠੀ ਦੀ ਕੀਮਤ ਤਕਰੀਬਨ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।