Fazilka News: ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ ਦੇ ਆਉਣ-ਲਿਜਾਉਣ ਲਈ ਸਰਕਾਰੀ ਐਬੂਲੈਂਸ ਨਾ ਮਿਲਣ ਕਾਰਨ ਜਿਥੇ ਪ੍ਰਾਈਵੇਟ ਵਿੱਚ ਲੋਕ ਐਬੂਲੈਂਸ ਨਹੀਂ ਲਿਜਾ ਸਕਦੇ ਉਥੇ ਹੁਣ ਗਰੀਬ ਲੋਕਾਂ ਦੇ ਮਰੀਜ਼ਾਂ ਲਈ ਨਵੇਂ ਜੁਗਾੜੂ ਵਾਹਨ ਐਬੂਲੈਂਸ ਦਾ ਕੰਮ ਕਰਨ ਲੱਗੇ ਹਨ। ਜਾਨ ਖ਼ਤਰੇ ਵਿੱਚ ਪਾ ਕੇ ਅਜਿਹੇ ਜੁਗਾੜੀ ਵਾਹਨ ਉਤੇ ਸਵਾਰ ਹੋ ਕੇ ਪਰਿਵਾਰ ਮਰੀਜ਼ ਨੂੰ 35 ਕਿਲੋਮੀਟਰ ਦੂਰ ਤੱਕ ਲੈ ਜਾਣ ਲਈ ਮਜਬੂਰ ਹਨ।


COMMERCIAL BREAK
SCROLL TO CONTINUE READING

ਇਥੇ ਪੰਜਾਬ ਦੀਆਂ ਸਿਹਤ ਸਹੂਲਤਾਂ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੁੰਦੇ ਹਨ। ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਨੇ ਦੱਸ਼ਿਆ ਕਿ ਉਹ ਜਲਾਲਾਬਾਦ ਦੇ ਪਿੰਡ ਚੱਕ ਮੋਜਦੀਨਵਾਲਾ ਦੇ ਰਹਿਣ ਵਾਲੇ ਹਨ। ਉਸ ਦਾ ਭਰਾ ਪਰਮਜੀਤ ਸਿੰਘ ਅਪਾਹਿਜ ਹੈ, ਜਿਸ ਨੂੰ ਸ਼ੂਗਰ ਦੇ ਚੱਲਦੇ ਪੈਰ ਦਾ ਅੰਗੂਠਾ ਕੱਟਣਾ ਪੈ ਗਿਆ ਹੈ। ਅਜਿਹੇ ਵਿੱਚ ਜਲਾਲਾਬਾਦ ਤੋਂ ਫਾਜ਼ਿਲਕਾ ਸਰਕਾਰੀ ਹਸਪਤਾਲ ਵਿੱਚ ਮਰੀਜ਼ ਨੂੰ ਖੂਨ ਲਗਵਾਉਣ ਅਤੇ ਡਾਕਟਰ ਨੂੰ ਚੈਕ ਕਰਵਾਉਣ ਲਈ ਲੱਗ ਰਹੇ ਚੱਕਰਾਂ ਦੇ ਚੱਲਦੇ ਉਹ ਪ੍ਰਾਈਵੇਟ ਪੱਧਰ ਉਤੇ ਐਬੂਲੈਂਸ ਦਾ ਖਰਚਾ ਨਹੀਂ ਅਦਾ ਕਰ ਸਕਦੇ ਅਤੇ ਸਰਕਾਰੀ ਪੱਧਰ ਉਤੇ ਉਨ੍ਹਾਂ ਨੇ ਐਬੂਲੈਂਸ ਨਹੀਂ ਮਿਲ ਰਹੀ ਹੈ।


ਇਹੀ ਵਜ੍ਹਾ ਹੈ ਕਿ ਉਹ ਸਮਾਨ ਢੋਣ ਦਾ ਕੰਮ ਕਰਨ ਵਾਲੇ ਮੋਟਰਸਾਈਕਲ ਟਰਾਲੀ ਜੁਗਾੜੂ ਵਹੀਕਲ ਦਾ 500 ਰੁਪਏ ਵਿੱਚ ਇੰਤਜ਼ਾਮ ਕਰਕੇ ਕਰੀਬ 35 ਕਿਲੋਮੀਟਰ ਦੂਰ ਜਲਾਲਾਬਾਦ ਮਰੀਜ਼ ਨੂੰ ਲੈ ਕੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੇ ਪਹਿਲਾਂ ਹੀ ਪਿੰਡ ਤੇ ਹੋਰ ਲੋਕਾਂ ਤੋਂ ਪੈਸੇ ਇਕੱਠ ਕਰਕੇ ਭਰਾ ਦਾ ਇਲਾਜ ਕਰਵਾਇਆ ਹੈ।


ਉਧਰ ਮਰੀਜ਼ ਪਰਮਜੀਤ ਨੇ ਸਿਹਤ ਸਹੂਲਤਾਂ ਉਤੇ ਸਵਾਲੀਆਂ ਚਿੰਨ੍ਹ ਖੜ੍ਹੇ ਕੀਤੇ ਕਿ ਇਸੇ ਹਸਪਤਾਲ ਵਿੱਚ ਜੇਕਰ ਕਿਸੇ ਅਮੀਰ ਦਾ ਬੱਚਾ ਬਿਮਾਰ ਪੈ ਜਾਂਦਾ ਹੈ ਤਾਂ ਇੱਕ ਮਿੰਟ ਵਿੱਚ ਐਬੂਲੈਂਸ ਮਿਲ ਜਾਣੀ ਸੀ ਅਤੇ ਹੁਣ ਹਾਲਾਤ ਇਹ ਹੈ ਕਿ ਉਨ੍ਹਾਂ ਨੇ ਐਬੂਲੈਂਸ ਨਾ ਮਿਲਣ ਕਾਰਨ ਮਜਬੂਰੀ ਵਿੱਚ ਜੁਗਾੜੂ ਵਾਹਨ ਦਾ ਸਹਾਰਾ ਲੈਣਾ ਪੈ ਰਿਹਾ ਹੈ।


ਇਹ ਵੀ ਪੜ੍ਹੋ : Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ


ਉਥੇ ਇਸ ਨੂੰ ਲੈ ਕੇ ਸਵਾਲ ਜਦ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਚੰਦਰਸ਼ੇਖਰ ਨੂੰ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦੋ, ਜਲਾਲਾਬਾਦ ਵਿੱਚ ਇੱਕ ਸਮੇਤ ਕੁੱਲ 9 ਐਬੂਲੈਂਸ 108 ਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਦੀ ਕਮੀ ਕਾਰਨ ਅਜਿਹੀ ਤਸਵੀਰ ਸਾਹਮਣੇ ਆ ਰਹੀ ਹੈ। ਇਸ ਨੂੰ ਲੈ ਕੇ ਹੁਣ ਸਰਕਾਰੀ ਹਸਪਤਾਲ ਵਿੱਚ ਲਿਖਤੀ ਬੈਨਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Amritsar News: ਹਿਮਾਚਲ 'ਚ NRI ਪਰਿਵਾਰ ਨਾਲ ਕੁੱਟਮਾਰ, ਪੁਲਿਸ ਨੇ FIR ਕੀਤੀ ਦਰਜ