Mansa News: ਚਾਰ ਦਿਨ ਪਹਿਲਾ ਪਈ ਬਾਰਿਸ਼ ਕਾਰਨ ਮਾਨਸਾ ਦੇ ਅੰਡਰ ਬ੍ਰਿਜ `ਚ ਅਜੇ ਵੀ ਪਾਣੀ ਭਰਿਆ; ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ
Mansa News: ਅੰਡਰ ਬ੍ਰਿਜ ਵਿੱਚ ਪਾਣੀ ਭਰਨ ਨਾਲ ਮਾਨਸਾ ਸ਼ਹਿਰ ਦਾ ਟ੍ਰੈਫਿਕ ਸਿਸਟਮ ਵਿਗੜ ਚੁੱਕਿਆ ਹੈ।
Mansa News: ਮਾਨਸਾ ਵਿੱਚ ਚਾਰ ਦਿਨ ਪਹਿਲਾਂ ਬਾਰਿਸ਼ ਤੋਂ ਬਾਅਦ ਵੀ ਅੰਡਰ ਬ੍ਰਿਜ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ। ਦੂਜੇ ਪਾਸੇ ਸ਼ਹਿਰ ਦਾ ਟ੍ਰੈਫਿਕ ਸਿਸਟਮ ਵਿਗੜ ਚੁੱਕਿਆ ਤੇ ਸ਼ਹਿਰ ਵਿੱਚ ਹਰ ਸਮੇਂ ਵੱਡੇ ਜਾਮ ਲੱਗੇ ਰਹਿੰਦੇ ਹਨ ਤੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੰਡਰ ਬ੍ਰਿਜ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਦਾ ਪਰ ਅਜੇ ਤੱਕ ਇਸ ਵਿੱਚੋਂ ਪਾਣੀ ਕੱਢਣ ਦਾ ਨਗਰ ਕੌਂਸਲ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ।
ਮਾਨਸਾ ਵਿੱਚ ਹੋਈ ਪਹਿਲੀ ਬਾਰਿਸ਼ ਦੇ ਨਾਲ ਹੀ ਮਾਨਸਾ ਸ਼ਹਿਰ ਦੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਨਸਾ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਨ ਵਾਲਾ ਅੰਡਰ ਬ੍ਰਿਜ ਅਜੇ ਵੀ ਬਾਰਿਸ਼ ਦੇ ਪਾਣੀ ਨਾਲ ਭਰਿਆ ਹੋਇਆ ਤੇ ਨਗਰ ਕੌਂਸਲ ਵੱਲੋਂ ਅਜੇ ਤੱਕ ਇਸ ਅੰਡਰ ਬ੍ਰਿਜ ਵਿੱਚ ਪਾਣੀ ਕੱਢਣਾ ਜ਼ਰੂਰੀ ਨਹੀਂ ਸਮਝਿਆ ਗਿਆ ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੇ ਵੱਡੇ ਜਾਮ ਲੱਗੇ ਹੋਏ ਹਨ।
ਹਰ ਪਾਸੇ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਹਨ ਉੱਥੇ ਹੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਦੂਸਰੀ ਸਾਈਡ ਸਿਵਲ ਹਸਪਤਾਲ ਬੱਚਿਆਂ ਦੇ ਸਕੂਲ ਅਤੇ ਟਿਊਸ਼ਨ ਲਈ ਵੀ ਬੱਚਿਆਂ ਨੂੰ ਦੂਸਰੀ ਸਾਈਡ ਤੋਂ ਜਾਣਾ ਪੈਂਦਾ ਹੈ ਪਰ ਬੱਚਿਆਂ ਨੂੰ ਘੰਟਿਆਂਬੱਧੀ ਫਾਟਕ ਉਤੇ ਰੁਕਣਾ ਪੈਂਦਾ ਹੈ ਕਿਉਂਕਿ ਸ਼ਹਿਰ ਵਿੱਚ ਅੰਡਰ ਬ੍ਰਿਜ ਵਿਚੋਂ ਪਾਣੀ ਨਾ ਕੱਢੇ ਜਾਣ ਦੇ ਕਾਰਨ ਵੱਡੇ ਟ੍ਰੈਫਿਕ ਜਾਮ ਲੱਗੇ ਹੋਏ ਹਨ।
ਦੂਸਰੇ ਪਾਸੇ ਅੰਡਰ ਬ੍ਰਿਜ ਦੇ ਨਜ਼ਦੀਕ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਚਾਰ ਦਿਨ ਪਹਿਲਾਂ ਮਾਨਸਾ ਵਿੱਚ ਬਾਰਿਸ਼ ਹੋਈ ਪਰ ਨਗਰ ਕੌਂਸਲ ਵੱਲੋਂ ਅਜੇ ਤੱਕ ਪਾਣੀ ਨਹੀਂ ਕੱਢਿਆ ਗਿਆ ਜਿਸ ਕਾਰਨ ਪਾਣੀ ਦੀ ਸਾਾਨ ਦੇ ਕਾਰਨ ਉਨ੍ਹਾਂ ਦੇ ਘਰਾਂ ਤੱਕ ਬਦਬੂ ਪਹੁੰਚ ਰਹੀ ਹੈ ਤੇ ਇਸ ਪਾਣੀ ਉਤੇ ਫੈਲਿਆ ਹੋਇਆ।
ਮੱਛਰ ਫੈਲਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਰਿਸ਼ ਦੇ ਦਿਨ ਚੱਲ ਰਹੇ ਹਨ ਅਤੇ ਅੰਡਰ ਬ੍ਰਿਜ ਵਿੱਚੋਂ ਤੁਰੰਤ ਪਾਣੀ ਨੂੰ ਬਾਹਰ ਕੱਢਿਆ ਜਾਵੇ ਤੇ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕੀਤਾ ਜਾਵੇ ਤੇ ਬਿਮਾਰੀਆਂ ਫੈਲਣ ਦਾ ਹਾਦਸੇ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਜ਼ਦੀਕ ਰਹਿ ਰਹੇ ਘਰਾਂ ਵਿੱਚ ਲੋਕਾਂ ਦੀ ਜਾਂਚ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ।
ਇਹ ਵੀ ਪੜ੍ਹੋ : Ajnala News: ਦੱਖਣੀ ਅਫ਼ਰੀਕਾ 'ਚ ਹੋਈਆਂ ਖੇਡਾਂ 'ਚ 18 ਸਾਲਾਂ ਮੁੰਡੇ ਨੇ ਪਾਵਰਲਿਫਟਿੰਗ 'ਚ ਜਿੱਤਿਆ ਗੋਲਡ ਮੈਡਲ