Mohali News: ਛਾਪੇਮਾਰੀ ਦੌਰਾਨ ਪੁਲਿਸ ਨੇ ਸਪਾ ਸੈਂਟਰ `ਚੋਂ 4 ਲੜਕੀਆਂ ਨੂੰ ਹਿਰਾਸਤ `ਚ ਲਿਆ
Mohali News: ਸੰਨੀ ਇਨਕਲੇਵ ਵਿੱਚ ਚੱਲ ਰਹੇ ਸਪਾਸ ਸੈਂਟਰ ਵਿੱਚ ਪੁਲਿਸ ਨੇ ਛਾਪੇਮਾਰੀ 4 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
Mohali News: ਸੈਕਟਰ-125 ਵਿੱਚ ਸੰਨੀ ਇਨਕਲੇਵ ਵਿੱਚ ਚੱਲ ਰਹੇ ਸਪਾਸ ਸੈਂਟਰ ਵਿੱਚ ਪੁਲਿਸ ਨੇ ਦੇਰ ਰਾਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਚਾਰ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ ਐਡਵੋਕੇਟ ਪਿਊਸ਼ ਜੈਨ ਦੀ ਸ਼ਿਕਾਇਤ ਉਤੇ ਕੀਤੀ ਹੈ। ਹਾਲਾਂਕਿ ਸਪਾ ਸੈਂਟਰ ਦੇ ਮਾਲਕ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਕੋਲ ਮਸਾਜ ਦਾ ਲਾਇਸੈਂਸ ਹੈ ਅਤੇ ਇੱਥੇ ਕੁਝ ਵੀ ਗਲਤ ਕੰਮ ਨਹੀਂ ਹੁੰਦਾ।