ਲੁਧਿਆਣਾ/ਭਰਤ ਸ਼ਰਮਾ: ਲੁਧਿਆਣਾ ਦੀ ਘੁਮਾਰ ਮੰਡੀ ਬਜ਼ਾਰ 'ਚ ਸਥਿਤ ਚੌਧਰੀ ਕਰੋਕਰੀ ਹਾਊਸ ਦੇ ਵਿਚ ਅੱਜ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਕ ਵਜੇ ਦੇ ਕਰੀਬ ਦੋ ਗੱਡੀਆਂ ਦੇ ਵਿਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਦੁਕਾਨ ਦੇ ਅੰਦਰ ਦਸਤਾਵੇਜ਼ ਕੰਪਿਊਟਰ ਅਤੇ ਟਰਾਂਜ਼ੈਕਸ਼ਨ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਕੁਝ ਮੁਲਾਜ਼ਮ ਵੀ ਵਿਭਾਗ ਦੀ ਟੀਮ ਨਾਲ ਪਹੁੰਚੇ। ਲੁਧਿਆਣਾ ਵਿਚ 2 ਮੰਜਲਾ ਇਹ ਦੁਕਾਨ ਕਾਫੀ ਮਸ਼ਹੂਰ ਹੈ। ਦੁਕਾਨ ਦੇ ਵਿੱਚ ਕਿਸੇ ਨੂੰ ਵੀ ਅੰਦਰ ਆਉਣ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਪੂਰੀ ਇਮਾਰਤ ਦੇ ਵਿਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਸੂਤਰਾਂ ਦੇ ਹਵਾਲੇ ਤੋਂ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਕੁਝ ਹੇਰਾ-ਫੇਰੀ ਕਰਕੇ ਇਹ ਛਾਪੇ ਮਾਰੀ ਹੋਈ ਹੈ। ਲਗਾਤਾਰ ਵੱਡੇ ਕਾਰਪੋਰੇਟ ਹਾਊਸ ਦੇ ਵਿਚ ਇਨਕਮ ਟੈਕਸ ਵਿਭਾਗ ਦੀ ਪੰਜਾਬ ਭਰ ਦੇ ਵਿਚ ਬੀਤੇ 10 ਦਿਨਾਂ ਤੋਂ ਛਾਪੇਮਾਰੀ ਚੱਲ ਰਹੀ ਹੈ। 


COMMERCIAL BREAK
SCROLL TO CONTINUE READING

ਜ਼ਿਕਰੇ-ਖਾਸ ਹੈ ਕਿ ਇਸ ਤੋਂ ਇਕ ਹਫਤਾ ਪਹਿਲਾਂ ਹੀ ਲੁਧਿਆਣਾ ਦੇ ਅੰਦਰ ਇਨਕਮ ਟੈਕਸ ਵਿਭਾਗ ਵੱਲੋਂ 2 ਸੁਨਿਆਰੇ ਦੀ ਦੁਕਾਨਾ ਅਤੇ ਇੱਕ ਗਰੋਸਰੀ ਦੀ ਦੁਕਾਨ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ।  ਟੀਮ ਨੇ ਇੱਕ ਹਫ਼ਤਾ ਪਹਿਲਾਂ ਕਰੀਬ 11 ਕਰੋੜ ਦੀ ਨਕਦੀ ਅਤੇ 100 ਕਰੋੜ ਦੇ ਰੀਅਲ ਅਸਟੇਟ ਦੇ ਕਾਗਜ਼ਾਤ ਜ਼ਬਤ ਕੀਤੇ ਸਨ।  ਇਸ ਦੇ ਨਾਲ ਹੀ ਖੁਲਾਸਾ ਹੋਇਆ ਸੀ ਕਿ ਉਥੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ ਅਤੇ ਦਸਤਾਵੇਜ਼ਾਂ ਦੇ ਵਿੱਚ ਵੀ ਬੇਨਿਯਮੀਆਂ ਪਈਆਂ ਗਈਆਂ ਸਨ। 



ਇਹ ਵੀ ਪੜ੍ਹੋ: ਕੁੱਲੜ ਪੀਜ਼ਾ ਵਾਲਿਆਂ ਦਾ ਫਿਰ ਪਿਆ ਪੰਗਾ, ਗੁਆਂਢੀਆਂ ਨਾਲ ਹੋਈ ਜ਼ਬਰਦਸਤ ਲੜਾਈ, ਵੇਖੋ ਵੀਡੀਓ 


ਇਸੇ ਦੇ ਮੱਦੇਨਜ਼ਰ ਹੁਣ ਛਾਪੇਮਾਰੀ ਚੱਲ ਰਹੀ ਹੈ।  ਲਗਾਤਾਰ ਕਰ ਵਿਭਾਗ ਦੀ ਟੀਮਾਂ ਵੱਲੋਂ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹੈ। ਇਹ ਨਾ ਸਿਰਫ ਲੁਧਿਆਣਾ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਲਈ ਵਿੱਚ ਵੀ ਬੀਤੇ 10 ਦਿਨਾਂ ਤੋਂ ਇਨ੍ਹਾਂ ਛਾਪੇਮਾਰੀਆਂ ਦਾ ਸਿਲਸਿਲਾ ਜਾਰੀ ਹੈ।  ਫਿਲਹਾਲ ਅੰਦਰ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।  ਹੁਣ ਇਸ ਛਾਪੇਮਾਰੀ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਤਾਂ ਛਾਪੇਮਾਰੀ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਕਰੌਕਰੀ ਹਾਊਸ 'ਚ ਛਾਪੇਮਾਰੀ ਚੱਲ ਰਹੀ ਹੈ। ਸ਼ੋਅਰੂਮ ਦੇ ਬਾਹਰ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੂੰ ਮਹਾਨਗਰ ਦੇ ਕਾਰੋਬਾਰੀਆਂ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਟੈਕਸ ਚੋਰੀ ਸਬੰਧੀ ਲਗਾਤਾਰ ਅੱਪਡੇਟ ਮਿਲ ਰਹੇ ਹਨ, ਜਿਸ ਕਾਰਨ ਛਾਪੇਮਾਰੀ ਲਗਾਤਾਰ ਜਾਰੀ ਹੈ। ਅੱਜ ਵੀ 8 ਤੋਂ 10 ਦੇ ਕਰੀਬ ਮੁਲਾਜ਼ਮ ਛਾਪੇਮਾਰੀ ਕਰਨ ਲਈ ਪਹੁੰਚੇ ਸਨ।