ਪਰਮਬੀਰ ਔਲਖ/ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਸਵੇਰੇ 2 ਘੰਟੇ ਦੀ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲੇ ਸਮਾਨ ਲਈ ਬੈਲਟ 'ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਸਵੇਰੇ ਏਅਰਪੋਰਟ 'ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਫਿਲਹਾਲ ਯਾਤਰੀ ਸਾਮਾਨ ਲੈਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।


COMMERCIAL BREAK
SCROLL TO CONTINUE READING

 


ਯਾਤਰੀਆਂ ਦਾ ਸਮਾਨ ਗਾਇਬ


ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਨੇ ਦੱਸਿਆ ਕਿ ਦੁਬਈ ਤੋਂ ਫਲਾਈਟ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਵੀ ਸੀ। ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਯਾਤਰੀਆਂ ਦਾ ਅੱਧਾ ਸਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਅਜੇ ਵੀ ਸਮਾਨ ਕਾਊਂਟਰ 'ਤੇ ਆਪਣੇ ਸਮਾਨ ਨੂੰ ਲੈ ਕੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ।