ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉੱਤਰੀ-ਭਾਰਤ, ਬੀਤੇ ਹਫ਼ਤੇ ਦੌਰਾਨ ਦੂਜੀ ਘਟਨਾ
ਦਿੱਲੀ -ਐੱਨ. ਸੀ. ਆਰ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਚੰਡੀਗੜ੍ਹ: ਦਿੱਲੀ-ਨੋਇਡਾ ’ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਹਫ਼ਤੇ ’ਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
50 ਸੈਕਿੰਡ ਤੱਕ ਮਹਿਸੂਸ ਕੀਤੇ ਗਏ ਝਟਕੇ
ਦਿੱਲੀ -ਐੱਨ. ਸੀ. ਆਰ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 50 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੌਜੀ ਦੁਆਰਾ ਰਿਕਟਰ ਸਕੇਲ ’ਤੇ ਇਸਦੀ ਤੀਬਰਤਾ 5.4 ਮਾਪੀ ਗਈ।
ਹਫ਼ਤੇ ’ਚ ਦੂਜੀ ਵਾਰ ਆਇਆ ਭੂਚਾਲ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8-9 ਅਕਤੂਬਰ ਦੀ ਦਰਮਿਆਨੀ ਰਾਤ ਦੌਰਾਨ ਪੂਰੇ ਉੱਤਰੀ ਭਾਰਤ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਿੱਲੀ - ਐੱਨਸੀਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਰਾਜਸਥਾਨ ’ਚ ਵੀ ਲੋਕਾਂ ਵਲੋਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ ’ਤੇ ਇਸਦੀ ਤੀਬਰਤਾ 6.3 ਮਾਪੀ ਗਈ ਤੇ ਇਸਦਾ ਕੇਂਦਰ ਨੇਪਾਲ ਦਾ ਮਣੀਪੁਰ ਦੱਸਿਆ ਗਿਆ ਸੀ।