ਚੰਡੀਗੜ੍ਹ: ਅੱਜ ਕੱਲ ਦੀ ਭੱਜ ਦੌੜ੍ਹ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੇ ਕੰਮ ਤੋਂ ਇਲਾਵਾ ਕਿਸੇ ਚੀਜ਼ ਵੱਲ ਗੌਰ ਨਹੀਂ ਕਰ ਪਾਉਦੇ| ਜਿਨ੍ਹਾਂ ਵਿੱਚੋਂ ਭੋਜਨ ਵੀ ਇੱਕ ਹੈ, ਅਤੇ ਕਈ ਲੋਕ ਭੋਜਨ ਖਾਣ ਵੇਲੇ ਅਣਗਹਿਲੀ ਕਰ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਤੇ ਅਸਰ ਪੈਦਾ ਹੈ। ਅੱਜ-ਕੱਲ ਜ਼ਿਆਦਾਤਰ ਭੋਜਨ ਵਿੱਚ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਜਿਹੜੀ ਬਾਅਦ ਵਿੱਚ ਕਾਬੂ ਕਰਨੀ ਔਖੀ ਹੁੰਦੀ ਹੈ| ਕਈ ਵਾਰ ਤਾਂ ਸਰੀਰ ਵਿੱਚ ਮੋਟਾਪੇ ਦੇ ਨਾਲ ਸ਼ੂਗਰ ਅਤੇ ਕਈ ਹੋਰ ਬਿਮਾਰੀਆਂ ਨੂੰ ਦਸਤਕ ਦਿੰਦੇ ਹਨ| ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਨੂੰ ਸਾਦਾ ਰੱਖੋ ਅਤੇ ਕੋਈ ਸਾਫ਼ ਸਬਜ਼ੀ ਖਾਓ। ਸੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਸਬਜ਼ੀਆਂ ਖਾਣ ਨਾਲ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। 


COMMERCIAL BREAK
SCROLL TO CONTINUE READING

 


ਦਾਲ ਅਤੇ ਚੌਲਾਂ ਨਾਲ ਖਾਓ ਇਹ ਸਬਜ਼ੀ



ਕਈ ਖੋਜਾਂ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਚਾਵਲ ਅਤੇ ਦਾਲ ਨਾਲ ਫਲੀਆਂ ਖਾਣ ਨਾਲ ਕੋਲੈਸਟ੍ਰਾਲ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ|


 


ਦਾਲ ਅਤੇ ਫਲੀਆਂ ਦਾ ਮੇਲ ਕੋਲੈਸਟ੍ਰੋਲ ਨੂੰ ਘੱਟ ਕਰੇਗਾ



ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਦਿਨ ਵਿੱਚ ਇੱਕ ਵਾਰ ਦਾਲ ਖਾਣ ਨਾਲ ਹੀ 5 ਫੀਸਦੀ ਤੱਕ ਕੋਲੈਸਟ੍ਰੋਲ ਘੱਟ ਜਾਂਦਾ ਹੈ| ਦਾਲ, ਚਾਵਲ ਅਤੇ ਫਲੀਆਂ ਦਾ ਮੇਲ, ਜੇਕਰ ਇਕੱਠੇ ਖਾਧੇ ਜਾਣ ਤਾਂ ਦਿਲ ਲਈ ਫਾਇਦੇਮੰਦ ਹੁੰਦਾ ਹੈ| ਇਸ ਨਾਲ ਦਿਲ ਦੀਆਂ ਬਿਮਾਰੀ ਦ ਖਤਰਾ 5 ਤੋਂ 6 ਫੀਸਦੀ ਤੱਕ ਘੱਟ ਹੋ ਜਾਂਦਾ ਹੈ|


 


ਲੋਕਾਂ ਉੱਪਰ ਕੀਤੀ ਗਈ ਖੋਜ


 


ਦਾਲਾਂ ਵਿੱਚ ਗਲਾਈਸਮਿਕ ਇੰਡੈਕਸ (Glycemic Index) ਘੱਟ ਹੁੰਦਾ ਹੈ ਜਿਸ ਨਾਲ ਬਲੱਡ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ, ਵਾਧੂ ਪ੍ਰੋਟੀਨ ਅਤੇ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਖੂਨ ਸਾਫ਼ ਰੱਖਦਾ ਹੈ| ਕੀਤਾ।


 


Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ 'ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ। ZEE MEDIA ਇਸ ਦੀ ਪੁਸ਼ਟੀ ਨਹੀਂ ਕਰਦਾ।)