ਚੰਡੀਗੜ੍ਹ: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਖ਼ਬਰ ਇਹ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਚੋਣ ਨਤੀਜੇ ਆਉਣ ਤੱਕ ਚੋਣ ਕਮਿਸ਼ਨ ਨੇ ਵੱਖ ਵੱਖ ਚੈਨੱਲਾਂ ’ਤੇ ਵਿਖਾਏ ਜਾ ਰਹੇ ਐਗਜ਼ਿਟ ਪੋਲ਼ (EC bans Exit Polls) ’ਤੇ ਰੋਕ ਲਗਾ ਦਿੱਤੀ ਹੈ। 


COMMERCIAL BREAK
SCROLL TO CONTINUE READING


ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਨਵੰਬਰ 12 ਤੋਂ ਲੈਕੇ 5 ਦਿਸੰਬਰ ਸ਼ਾਮ 5 ਵਜੇ ਤੱਕ ਕੋਈ ਵੀ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ (Electronic Media) ਐਗਜ਼ਿਟ ਪੋਲ਼ ਨਹੀਂ ਵਿਖਾਏਗਾ। ਇਸ ਦੇ ਨਾਲ ਹੀ ਕਿਸੇ ਵੀ ਚੋਣ ਵਾਲੇ ਇਲਾਕੇ ’ਚ ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਕਿਸਮ ਦੇ ਐਗਜ਼ਿਟ ਪੋਲ਼, ਸਰਵੇਖਣ ਜਾਂ ਸੰਭਾਵਤ ਨਤੀਜੇ ਵਿਖਾਏ ਜਾਣ ’ਤੇ ਵੀ ਪਾਬੰਦੀ ਰਹੇਗੀ। 



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਜਾਂ ਅਖ਼ਬਾਰਾਂ ਦੁਆਰਾ ਐਗਜ਼ਿਟ ਪੋਲ਼ ਦੇ ਮਾਧਿਅਮ ਰਾਹੀਂ ਕਿਸੇ ਇੱਕ ਖ਼ਾਸ ਸਿਆਸੀ ਧਿਰ ਦੀ ਸਰਕਾਰ ਬਣਾ ਦਿੱਤੀ ਜਾਂਦੀ ਸੀ ਅਤੇ ਦੂਜਿਆਂ ਨੂੰ ਘੱਟ ਅੰਕੜਿਆਂ ਰਾਹੀਂ ਹੇਠਾਂ ਕਰ ਦਿੱਤਾ ਜਾਂਦਾ ਸੀ। 



ਦਰਅਸਲ ਇਹ ਐਗਜ਼ਿਟ ਪੋਲ਼ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਇੱਕ ਲਗਾਇਆ ਗਿਆ ਅੰਦਾਜਾ ਹੁੰਦਾ ਹੈ, ਜੋ ਵਿਖਾਉਂਦਾ ਹੈ ਕਿ ਵੋਟਰਾਂ ਦਾ ਰੁਝਾਨ ਕਿਸ ਪਾਰਟੀ ਜਾਂ ਗਠਜੋੜ ਵੱਲ ਜਾ ਸਕਦਾ ਹੈ। ਇਸ ਲਈ ਵੱਖ-ਵੱਖ ਨਿਊਜ਼ ਚੈਨਲ ਕਈ ਸਰਵੇ ਏਜੰਸੀਆਂ ਨਾਲ ਮਿਲਕੇ ਅੰਕੜਿਆਂ ’ਤੇ ਕੰਮ ਕਰਦੇ ਹਨ। 



ਅਜਿਹਾ ਨਹੀਂ ਹੈ ਕਿ ਐਗਜ਼ਿਟ ਪੋਲ਼ ਹਰ ਵਾਰ ਸਹੀ ਸਾਬਤ ਹੋਏ ਹੋਣ। ਇਸਦਾ ਸਭ ਤੋਂ ਤਾਜ਼ਾ ਉਦਹਾਰਣ ਹੈ ਪੰਜਾਬ ’ਚ ਹੋਈਆਂ 2022 ਦੀਆਂ ਵਿਧਾਨ ਸਭਾ ਚੋਣਾਂ।