ED Raid in Punjab News: ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਈਡੀ ਨੇ ਪੰਜਾਬ ਵਿੱਚ ਮਾਈਨਿੰਗ ਸਾਈਟਾਂ ਉਪਰ ਛਾਪੇਮਾਰੀ ਕੀਤੀ। ਈਡੀ ਦੀਆਂ ਟੀਮਾਂ ਵੱਲੋਂ ਨੰਗਲ ਦੇ ਨਾਲ ਲੱਗਦੇ ਖੇਤਰ ਭਲਾਨ ਭਨਾਮ ਉਤੇ ਸਥਿਤ ਕਈ ਕਰੈਸ਼ਰ ਉਤੇ ਛਾਪੇਮਾਰੀ ਕੀਤੀ ਗਈ ਤੇ ਮਾਲਕਾਂ ਦੇ ਘਰ ਵਿੱਚ ਜਾਂਚ ਪੜਤਾਲ ਸਵੇਰ ਤੋਂ ਲੈ ਕੇ ਜਾਰੀ ਹੈ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Punjab News: ਮੂਸੇਵਾਲਾ ਦੀ ਬਰਸੀ 'ਤੇ ਪਹੁੰਚੇ ਸੁਖਪਾਲ ਖਹਿਰਾ, ਕਿਹਾ 'ਦੇਰ ਹੋ ਸਕਦੀ ਹੈ ਅੰਧੇਰ ਨਹੀਂ, ਇਨਸਾਫ਼ ਜ਼ਰੂਰ ਮਿਲੇਗਾ'


ਈਡੀ ਦੀ ਟੀਮ ਵੱਲੋਂ ਇਸ ਵੇਲੇ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਜਾਂਚ ਵਾਲੇ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਬੀਐਸਐਫ ਦਾ ਸਖਤ ਪਹਿਰਾ ਲੱਗਾ ਹੋਇਆ ਹੈ। ਦੱਸ ਦਈਏ ਕਿ ਈਡੀ ਦੀਆਂ 13 ਟੀਮਾਂ ਜ਼ਿਲ੍ਹਾ ਰੋਪੜ ਵਿੱਚ ਜਾਂਚ ਪੜਤਾਲ ਵਿੱਚ ਜੁਟੀਆਂ ਹੋਈਆਂ ਹਨ। 



ਈਡੀ ਦੀ ਟੀਮ ਵੱਲੋਂ ਜ਼ਿਲ੍ਹਾ ਰੂਪਨਗਰ (ਰੋਪੜ) ਦੇ ਖੇਤਰ ਵਿੱਚ ਅਟੈਚ ਕੀਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗਾਂ ਦੀਆਂ ਸਾਈਟਾਂ ਉਪਰ ਛਾਪੇਮਾਰੀ ਕੀਤੀ। ਇਹ ਜ਼ਮੀਨ ਭੋਲਾ ਡਰੱਗ ਕੇਸ ਵਿੱਚ ਈਡੀ ਨੇ ਕੁਰਕ ਕੀਤੀ ਸੀ।


ਰੋਪੜ ਜ਼ਿਲ੍ਹੇ ਦੇ ਕੋਲ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ, ਜਿਸ 'ਤੇ ਪੰਜਾਬ ਪੁਲਿਸ ਦੀ ਐਫਆਈਆਰ ਦੇ ਆਧਾਰ 'ਤੇ ਈਡੀ ਨੇ ਮਾਮਲਾ ਦਰਜ ਕੀਤਾ ਸੀ। ਇਸ ਕਥਿਤ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਦੇ ਕੁਝ ਮੁਲਜ਼ਮਾਂ ਵਿੱਚ ਨਸੀਬ ਚੰਦ ਅਤੇ ਸ੍ਰੀ ਰਾਮਕਰਸ਼ਰ ਸ਼ਾਮਲ ਹਨ।


ਇਸ ਤੋਂ ਇਲਾਵਾ, ਆਮ ਤੌਰ 'ਤੇ ਭੋਲਾ ਡਰੱਗ ਕੇਸ ਵਜੋਂ ਜਾਣੇ ਜਾਂਦੇ ਇਸ ਕੇਸ ਨੇ ਕਥਿਤ "ਕਿੰਗਪਿਨ", ਪਹਿਲਵਾਨ ਤੋਂ ਸਿਪਾਹੀ ਬਣੇ ਅਤੇ ਫਿਰ "ਡਰੱਗ ਮਾਫੀਆ" ਜਗਦੀਸ਼ ਸਿੰਘ ਉਰਫ਼ ਭੋਲਾ ਨੂੰ ਈਡੀ ਨੇ ਜਨਵਰੀ 2014 ਵਿੱਚ ਗ੍ਰਿਫਤਾਰ ਕੀਤਾ ਸੀ ਇਸ ਵੇਲੇ ਪੰਜਾਬ ਵਿੱਚ ਸਪੈਸ਼ਲ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅੱਗੇ ਸੁਣਵਾਈ ਅਧੀਨ ਹੈ। ਭੋਲਾ ਡਰੱਗ ਕੇਸ ਇਸ ਸਮੇਂ ਮਨੀ ਲਾਂਡਰਿੰਗ ਐਕਟ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੇ ਅਹਿਮ ਪੜਾਅ ਵਿੱਚ ਹੈ।


ਇਸ ਕੇਸ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਨਸੀਬ ਚੰਦ (ਮਾਈਨਿੰਗ ਮਾਫੀਆ), ​​ਸ਼੍ਰੀ ਰਾਮ ਸਟੋਨ ਕਰੱਸ਼ਰ ਅਤੇ ਹੋਰ ਸ਼ਾਮਲ ਹਨ। ਹੁਣ ਤੱਕ ਤਲਾਸ਼ੀ ਦੌਰਾਨ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ