Drug Trafficking Case: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ `ਚ ED ਨੇ ਸਕੱਤਰ-ਸਿੰਘ ਤੇ ਹੋਰਾਂ ਖਿਲਾਫ ਕੇਸ ਦਰਜ
Drug Trafficking Case: ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ ਨੇ ਜਲੰਧਰ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਸਕਤਰ ਸਿੰਘ, ਉਸਦੇ ਭਰਾ ਮੱਖਣ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਖਿਲਾਫ਼ ਸ਼ਿਕਜਾ ਕਸਿਆ ਹੈ।
Drug Trafficking Case: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਸਕਤਰ ਸਿੰਘ, ਉਸਦੇ ਭਰਾ ਮੱਖਣ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਨਯੋਗ ਵਿਸ਼ੇਸ਼ ਅਦਾਲਤ (ਪੀਐਮਐਲਏ), ਜਲੰਧਰ ਦੇ ਸਾਹਮਣੇ ਸ਼ਿਕਾਇਤ (ਪੀਸੀ) ਦਾਇਰ ਕੀਤੀ ਹੈ। ਈਡੀ ਮੁਤਾਬਕ ਮੁਲਜ਼ਮਾਂ ਨੇ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਤੋਂ ਦੌਲਤ ਹਾਸਲ ਕੀਤੀ ਸੀ।
ਈਡੀ ਨੇ ਇੱਕ ਬਿਆਨ ਵਿੱਚ ਕਿਹਾ, “ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਸੱਕਤਰ ਸਿੰਘ ਉਰਫ਼ ਲਾਡੀ, ਉਸਦੇ ਭਰਾ ਮੱਖਣ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਨਯੋਗ ਵਿਸ਼ੇਸ਼ ਅਦਾਲਤ (ਪੀਐਮਐਲਏ), ਜਲੰਧਰ ਵਿੱਚ ਕੇਸ ਦਰਜ ਕੀਤਾ ਹੈ।
ਈਡੀ ਨੇ ਪੰਜਾਬ ਪੁਲਿਸ ਅਤੇ ਐਨਸੀਬੀ ਦੁਆਰਾ ਦਰਜ ਐਫਆਈਆਰਜ਼ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ, ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ 3 ਫਰਵਰੀ, 2023 ਨੂੰ ਤਹਿਸੀਲ ਨੌਸ਼ਹਿਰਾ ਪੰਨੂਆਂ ਦੇ ਪਿੰਡ ਸ਼ੇਰੋਂ ਅਤੇ ਨੌਸ਼ਹਿਰਾ ਪੰਨੂਆਂ ਅਤੇ ਤਹਿਸੀਲ ਤਰਨਤਾਰਨ ਦੇ ਪਿੰਡ ਬੁਘਾ ਵਿੱਚ ਸਥਿਤ 10 ਥਾਵਾਂ 'ਤੇ ਤਲਾਸ਼ੀ ਕਾਰਵਾਈ ਕੀਤੀ ਗਈ।
"ਇਸ ਤੋਂ ਪਹਿਲਾਂ 12 ਜੁਲਾਈ, 2024 ਨੂੰ, ਈਡੀ ਨੇ ਪੀਐਮਐਲਏ, 2002 ਦੀਆਂ ਵਿਵਸਥਾਵਾਂ ਦੇ ਤਹਿਤ ਅਸਥਾਈ ਤੌਰ 'ਤੇ ਅਚੱਲ ਜਾਇਦਾਦ, ਬੈਂਕ ਬੈਲੇਂਸ ਅਤੇ 3.91 ਕਰੋੜ ਰੁਪਏ ਦੀ ਨਕਦੀ ਕੁਰਕ ਕੀਤੀ ਸੀ। ਈਡੀ ਨੇ 4 ਜੁਲਾਈ, 2024 ਨੂੰ ਸਕਤਰ ਸਿੰਘ ਉਰਫ ਲਾਡੀ ਨੂੰ ਗ੍ਰਿਫਤਾਰ ਕੀਤਾ ਸੀ ਪੀਐਮਐਲਏ, 2002 ਅਤੇ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।