ETT Teachers Protest (ਬਿਮਲ ਸ਼ਰਮਾ): ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀਆਂ ਮਹਿਲਾ ਉਮੀਦਵਾਰਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਦੇ ਹੋਏ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਕੱਲ੍ਹ ਵੀ ਇੱਕ ਉਮੀਦਵਾਰ ਵੱਲੋਂ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬੀਤੇ ਤਿੰਨ ਦਿਨ ਤੋਂ 2 ਉਮੀਦਵਾਰ ਆਪਣੇ ਕੋਲ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ਉਤੇ ਚੜ੍ਹੇ ਹੋਏ ਹਨ।


COMMERCIAL BREAK
SCROLL TO CONTINUE READING

ਟੈਂਕੀ 'ਤੇ ਚੜ੍ਹੇ ਦੋ ਨੌਜਵਾਨਾਂ ਤੇ ਟੈਂਕੀ ਦੇ ਹੇਠਾਂ ਧਰਨਾ ਦੇ ਰਹੇ ਸਮੁੱਚੇ ਕਾਡਰ ਦਾ ਰੋਸ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab Breaking Live Updates: ਖਰੀਦ ਦੇ ਮੁੱਦੇ 'ਤੇ CM ਭਗਵੰਤ ਮਾਨ ਨੇ ਬੁਲਾਈ ਮੀਟਿੰਗ, 'ਆਪ' ਸੰਸਦ ਮੈਂਬਰ ਦੇ ਘਰ 'ਤੇ ਈਡੀ ਨੇ ਛਾਪਾ ਮਾਰਿਆ


ਜ਼ਿਕਰਯੋਗ ਹੈ ਕਿ ਧਰਨਾ ਦੇ ਰਹੇ ਨੌਜਵਾਨਾਂ ਦਾ ਭਰਤੀ ਪ੍ਰੋਸੈਸ 90 ਫ਼ੀਸਦੀ ਤੱਕ ਪੂਰਾ ਹੋ ਚੁੱਕਿਆ ਹੈ ਤੇ ਹੁਣ ਸਿਰਫ਼ ਤੇ ਸਿਰਫ਼ ਸਟੇਸ਼ਨ ਚੋਣ ਕਰਵਾ ਕੇ ਇਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣਾ ਹੀ ਬਾਕੀ ਰਹਿ ਗਿਆ ਹੈ। ਜਿਸ ਨੂੰ ਲੈ ਕੇ ਇਹ ਉਮੀਦਵਾਰ ਪ੍ਰਦਰਸ਼ਨ ਕਰ ਰਹੇ ਹਨ। ਉਕਤ ਭਰਤੀ 12 ਅਕਤੂਬਰ 2022 ਨੂੰ ਕੱਢੀ ਗਈ ਸੀ, ਜਿਸ ਨੂੰ ਅੱਜ ਲਗਭਗ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਰੋਸ ਪ੍ਰਦਰਸ਼ਨ ਕਰ ਰਹੇ ਈਟੀਟੀ 5994 ਯੂਨੀਅਨ ਦੇ ਇੱਕ ਨੁਮਾਇੰਦੇ ਅਜੇ ਨੇ ਮੌਕੇ 'ਤੇ ਹੀ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੂੰ ਮੌਕੇ 'ਤੇ ਹਾਜ਼ਰ ਹੋਰਨਾਂ ਸਾਥੀਆਂ ਵੱਲੋਂ ਰੋਕਿਆ ਗਿਆ ਅਤੇ ਮਾਚਿਸ ਖੋਹ ਕੇ ਅੱਗ ਲੱਗਣ ਤੋਂ ਬਚਾਇਆ ਗਿਆ। ਇਸ ਮਗਰੋਂ ਉਕਤ ਉਮੀਦਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ 29 ਸਤੰਬਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸ਼ੁਰੂ ਕੀਤਾ ਰੋਸ ਧਰਨਾ 8ਵੇਂ ਦਿਨ ਵੀ ਜਾਰੀ ਰਿਹਾ।


ਐਤਵਾਰ ਨੂੰ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ, ਤਹਿਸੀਲਦਾਰ ਤੇ ਐਸਐਚਓ ਟੈਂਕੀ ਮੋਰਚੇ ਵਾਲੀ ਥਾਂ ਉਤੇ ਪਹੁੰਚੇ, ਜੋ ਆਗੂਆਂ ਨੂੰ ਵੱਖ-ਵੱਖ ਭਰੋਸੇ ਦਿੰਦੇ ਰਹੇ ਪਰ ਆਗੂਆਂ ਨੇ ਕਿਹਾ ਕਿ ਅਸੀਂ ਪਿਛਲੇ ਡੇਢ ਸਾਲ ਤੋਂ ਤੁਹਾਡੇ ਭਰੋਸਿਆਂ ਕਰਕੇ ਹੀ ਸਕੂਲਾਂ ਵਿੱਚ ਜੁਆਇਨ ਨਹੀਂ ਕਰ ਸਕੇ। ਟੈਂਕੀ ਵਾਲੀ ਥਾਂ ਉਤੇ ਪਹੁੰਚ ਰਹੇ ਪ੍ਰਸ਼ਾਸਨਿਕ ਅਧਿਕਾਰੀ ਸ਼ਰਤਾਂ ਰੱਖ ਰਹੇ ਹਨ, ਜੋ ਯੂਨੀਅਨ ਨੂੰ ਮਨਜ਼ੂਰ ਨਹੀਂ ਹਨ।


ਇਹ ਵੀ ਪੜ੍ਹੋ : Punjab Vidhan Sabha: ਪੰਜਾਬ ਵਿਧਾਨ ਸਭਾ 'ਚ CM, ਵਿਧਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਹੋਈ ਮੌਕ ਡਰਿੱਲ, ਹੈਲੀਕਾਪਟਰ ਦੇ ਜ਼ਰੀਏ ਉਤਰੇ ਜਵਾਨ