Punjab News: ਸਕੂਲ ਆਫ ਐਮੀਨੈਂਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਹੀ ਵੱਡੀ ਗੱਲ
Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਵੱਡਾ ਐਲਾਨ ਕੀਤਾ। ਪੰਜਾਬ ਲਈ ਜੋ ਸਿੱਖਿਆ ਕ੍ਰਾਂਤੀ ਦੀ ਗੱਲ ਸਰਕਾਰ ਕਰ ਰਹੀ ਹੈ, ਉਸ ਦਾ ਮਕਸਦ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣਾ ਹੈ।
Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 117 ਸਕੂਲਾਂ ਉਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਰਗੀਆਂ ਸਹੂਲਤਾਂ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਅੱਜ ਪਰਵਾਨ ਚੜ੍ਹ ਰਿਹਾ ਹੈ। ਪੰਜਾਬ ਲਈ ਜੋ ਸਿੱਖਿਆ ਕ੍ਰਾਂਤੀ ਦੀ ਗੱਲ ਸਰਕਾਰ ਕਰ ਰਹੀ ਹੈ, ਉਸ ਦਾ ਮਕਸਦ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣਾ ਹੈ।
ਜਾਣੋ ਸਕੂਲ ਆਫ ਐਮੀਨੈਂਸ 'ਚ ਕੀ ਹੋਵੇਗਾ ਖਾਸ?
ਸਕੂਲ ਆਫ ਐਮੀਨੈਂਸ ਰਾਹੀਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਦਾ ਟੀਚਾ
ਸਕੂਲ ਆਫ ਐਮੀਨੈਂਸ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ
177 'ਸਕੂਲ ਆਫ ਐਮੀਨੈਂਸ' 'ਚੋਂ 63 ਸਕੂਲਾਂ 'ਚ ਕੰਮ ਕੀਤਾ ਗਿਆ ਸ਼ੁਰੂ
ਸੁਚਾਰੂ ਚੰਗ ਨਾਲ ਕੰਮਕਾਜ ਲਈ 65 ਕਰੋੜ ਸਰਕਾਰ ਨੇ ਕੀਤੇ ਜਾਰੀ
ਸਕੂਲ ਟੈਕਨਾਲੋਜੀ ਅਧਾਰਿਤ ਅਧਿਆਪਨ 'ਤੇ ਹੋਣਗੇ ਆਧਾਰਿਤ
ਸਕੂਲ ਆਫ ਐਮੀਨੈਂਸ ਅਤਿ-ਆਧੁਨਿਕ ਲੈਬਸ ਤੇ ਲਾਇਬ੍ਰੇਰੀਆਂ ਨਾਲ ਲੈਸ ਹੋਣਗੇ
ਸਕੂਲਾਂ 'ਚ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪੇਸ਼ੇਵਰ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ
JEE, NEET, NDA, CUET, ਅਤੇ CLAT ਦੀ ਤਿਆਰੀ ਲਈ ਕੋਚਿੰਗ ਸਹੂਲਤਾਂ
ਅਤਿ-ਆਧੁਨਿਕ ਖੇਡ ਸਹੂਲਤਾਂ ਅੰਦਰ ਕਰਵਾਈਆਂ ਜਾਣਗੀਆਂ ਮੁਹੱਈਆ
ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਹੁਨਰ ਨੂੰ ਵਧਾਉਣ ਲਈ ਐਕਸਪੋਜ਼ਰ ਦੌਰੇ
ਸਕੂਲ ਆਫ ਐਮੀਨੈਂਸ ਵਿੱਚ 100 ਫ਼ੀਸਦੀ ਭਰੀਆਂ ਗਈਆਂ ਅਧਿਆਪਨ ਅਸਾਮੀਆਂ
4.80 ਕਰੋੜ ਵਿਦਿਆਰਥੀਆਂ ਦੀ ਵਿਸ਼ੇਸ਼ ਵਰਦੀਆਂ ਲਈ ਕੀਤੇ ਗਏ ਅਲਾਟ
ਵਿਦਿਆਰਥੀਆਂ ਦੀ ਸਿਖਲਾਈ ਲਈ ਵਿਸ਼ੇਸ ਵਿਜ਼ਿਟਿੰਗ ਫੈਕਲਟੀ ਹੋਵੇਗੀ ਉਪਲਬਧ
ਸਰਕਾਰ ਵੱਲੋਂ ਜਨਵਰੀ 2023 ਵਿੱਚ 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ
200 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰ ਨੇ ਸਕੂਲਾਂ ਦੀ ਕੀਤੀ ਸ਼ੁਰੂਆਤ
1 ਲੱਖ ਤੋਂ ਵੱਧ ਵਿਦਿਆਰਥੀਆਂ ਨੇ entrance ਟੈਸਟ ਲਈ ਕਰਵਾਈ ਰਜਿਸਟ੍ਰੇਸ਼ਨ
ਸਾਲ 2023-24 ਲਈ 8200 ਵਿਦਿਆਰਥੀਆਂ ਨੇ ਸਕੂਲਾਂ 'ਚ ਲਿਆ ਦਾਖਲਾ
ਸਰਕਾਰੀ ਸਕੂਲਾਂ 'ਚ re-imagine ਸਿੱਖਿਆ ਮੁਹੱਈਆ ਕਰਵਾਉਣਾ ਮੁੱਖ ਟੀਚਾ
ਸਕੂਲ ਆਫ਼ ਐਮੀਨੈਂਸ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿੱਥੇ ਇੱਕ ਕੰਪਿਊਟਰ ਲੈਬ ਅਤੇ ਅੰਗਰੇਜ਼ੀ ਭਾਸ਼ਾ 'ਚ ਲਿਸਨਿੰਗ ਨੂੰ ਸੁਣਨ ਵਾਲੀ ਲੈਬ ਵੀ ਬਣਾਈ ਗਈ ਹੈ।
-ਵਿਦਿਆਰਥੀਆਂ ਨੂੰ ਕੰਪਿਊਟਰ ਲੈਬਾਂ ਵਿੱਚ ਅਜਿਹੀ ਜਾਣਕਾਰੀ ਅਤੇ ਸਿਖਲਾਈ ਦਿੱਤੀ ਜਾਵੇਗੀ।
-ਜਿਸ ਤਰ੍ਹਾਂ IELTS ਲਈ ਅੰਗਰੇਜ਼ੀ ਦੀ ਸਿਖਲਾਈ ਦਿੱਤੀ ਜਾਵੇਗੀ, ਉਸੇ ਤਰ੍ਹਾਂ ਸਕੂਲਾਂ ਵਿੱਚ ਵੀ ਅੰਗਰੇਜ਼ੀ ਸੁਣਨ ਦੀ ਸਿਖਲਾਈ ਦਿੱਤੀ ਜਾਵੇਗੀ। ਅੰਗਰੇਜ਼ੀ ਸਿੱਖਣ ਦੇ ਨਾਲ-ਨਾਲ ਬੱਚੇ ਉਸ ਤੋਂ ਪਹਿਲਾਂ ਦੇ ਸ਼ਬਦਾਂ ਦਾ ਵੀ ਧਿਆਨ ਕਰ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਹੀ ਬਹੁਤ ਉਤਸ਼ਾਹਿਤ ਹਨ।