ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਐਲਾਨ, `ਮੇਰੇ ਬੱਚੇ ਸਰਕਾਰੀ ਸੂਕਲ ’ਚ ਪੜ੍ਹਨਗੇ`
ਹਰਜੋਤ ਬੈਂਸ ਨੇ ਦੱਸਿਆ ਕਿ ਕੈਨੇਡਾ ਜਾਣ ਵਾਲੇ ਪ੍ਰਿੰਸੀਪਲਾਂ ਦਾ ਗਰੁੱਪ ਯੋਗਤਾ ਦੇ ਅਧਾਰ ’ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਵਾਪਸ ਆਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਣ ਅਤੇ ਆਪਣਾ ਤਜ਼ੁਰਬਾ ਬਾਕੀ ਅਧਿਆਪਕਾਂ ਨਾਲ ਸਾਂਝਾ ਕਰ ਸਕਣ।
Harjot Singh Bains on Punjab Education Model: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਨਿੱਜੀ ਚੈਨਲ ’ਤੇ ਇੰਟਰਵਿਊ ਦੌਰਾਨ ਕਈ ਮੁੱਦਿਆਂ ’ਤੇ ਆਪਣੀ ਰਾਏ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਪ੍ਰਿੰਸੀਪਲਾਂ ਦਾ ਪਹਿਲਾ ਗਰੁੱਪ ਕੈਨੇਡਾ ਜਾਏ, ਉਨ੍ਹਾਂ ਕਿਹਾ ਕਿ ਫ਼ਰਵਰੀ ’ਚ 30-30 ਦਾ ਗਰੁੱਪ ਕੈਨੇਡਾ ਜਾਵੇਗਾ।
ਹਰਜੋਤ ਬੈਂਸ ਨੇ ਦੱਸਿਆ ਕਿ ਕੈਨੇਡਾ ਜਾਣ ਵਾਲੇ ਪ੍ਰਿੰਸੀਪਲਾਂ ਦਾ ਗਰੁੱਪ ਯੋਗਤਾ ਦੇ ਅਧਾਰ ’ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਵਾਪਸ ਆਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਣ ਅਤੇ ਆਪਣਾ ਤਜ਼ੁਰਬਾ ਬਾਕੀ ਅਧਿਆਪਕਾਂ ਨਾਲ ਸਾਂਝਾ ਕਰ ਸਕਣ।
ਇੰਟਰਵਿਊ ’ਚ ਹਰਜੋਤ ਬੈਂਸ ਨੇ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਨੂੰ ਬੱਚਿਆਂ ਦੇ ਪਾਠਕ੍ਰਮ ’ਚ ਲਾਜ਼ਮੀ ਤੌਰ ’ਤੇ ਸ਼ਾਮਲ ਕੀਤਾ ਜਾਵੇਗਾ। ਕਿਉਂਕਿ ਇਹ ਸਾਡਾ ਬਹੁਤ ਜ਼ਰੂਰੀ ਅੰਗ ਹੈ, ਇਸਨੂੰ ਸ਼ਾਮਲ ਕਰਨ ਲਈ ਅਕਾਦਮਿਕ ਕੌਂਸਲ (Education Council) ਫ਼ੈਸਲਾ ਲਵੇਗੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀ ਕਿਤਾਬਾਂ ’ਚ ਪੜ੍ਹਾਇਆ ਜਾਵੇਗਾ। ਇੰਟਰਵਿਊ ਦੌਰਾਨ ਉਨ੍ਹਾਂ ਖ਼ਾਸਤੌਰ ’ਤੇ ਜ਼ਿਕਰ ਕੀਤਾ ਕਿ ਉਨ੍ਹਾਂ ਦਾ ਬੱਚੇ ਸਰਕਾਰੀ ਸਕੂਲ ’ਚ ਪੜ੍ਹਨਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੁਧਾਰ ਲਈ ਵੱਡੇ ਪੱਧਰ ’ਤੇ ਕੰਮ ਕਰਾਂਗੇ। ਸਿੱਖਿਆ ਦੇ ਮਾਮਲੇ ’ਚ ਯੂ. ਕੇ. (UK) ਅਤੇ ਕੈਨੇਡਾ ਨਾਲ ਸਮਝੌਤੇ ਕੀਤੇ ਜਾਣਗੇ ਤਾਂ ਜੋ ਪੰਜਾਬ ਬੋਰਡ ਨੂੰ ਸੀ. ਬੀ. ਐੱਸ. ਸੀ. (CBSE) ਅਤੇ ਆਈ. ਸੀ. ਐੱਸ. ਸੀ. (ICSE) ਤੋਂ ਬਿਹਤਰ ਬਣਾਇਆ ਜਾ ਸਕੇ। ਬੈਂਸ ਨੇ ਕਿਹਾ ਕਿ ਇਸ ਤਰ੍ਹਾਂ ਬੱਚੇ ਦੁਬਾਰਾ ਪੰਜਾਬ ਬੋਰਡ ਨਾਲ ਜੁੜਣਗੇ।
ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਜੋ ਸਕੂਲ ਸੀਬੀਐੱਸਸੀ ਜਾਂ ਆਈਸੀਐੱਸਸੀ ਤੋਂ ਮਾਨਤਾ ਪ੍ਰਾਪਤ ਕਰ ਚੁੱਕੇ ਹਨ, ਉਹ ਦੁਬਾਰਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਲੈਣ ਲਈ ਮਿੰਨਤਾ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਬੋਰਡ ਨੂੰ ਇੱਕ ਸਿਆਸੀ ਪੋਸਟ (Political Post) ਬਣਾਕੇ ਛੱਡ ਦਿੱਤਾ ਗਿਆ, ਇਸ ਸਮੇਂ ਵੱਡੇ ਪੱਧਰ ’ਤੇ ਕੰਮ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਸ਼ਿਮਲਾ ਤੋਂ ਨੌਕਰੀ ਦੀ ਭਾਲ ’ਚ ਆਈ ਕੁੜੀ ਨਾਲ ਚੰਡੀਗੜ੍ਹ ’ਚ 4 ਦਿਨਾਂ ਤੱਕ ਗੈਂਗਰੇਪ