Education Department News: ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਹੁਣ ਛੁੱਟੀ ਲਈ ਪੋਰਟਲ `ਤੇ ਆਨਲਾਈਨ ਕਰਨਾ ਹੋਵੇਗਾ ਅਪਲਾਈ
Education Department News: ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਲਈ ਵਿਭਾਗ ਨੇ ਨਵੇਂ ਨਰਿਦੇਸ਼ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਛੁੱਟੀ ਅਪਲਾਈ ਕਰਨ ਦਾ ਹੁਣ ਮਾਧਿਅਮ ਬਦਲ ਦਿੱਤਾ ਹੈ।
Education News: ਸਿੱਖਿਆ ਵਿਭਾਗ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਲੈ ਕੇ ਵਿਭਾਗ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਦੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਲਈ ਹੁਣ ਛੁੱਟੀ ਲੈਣ ਲਈ ਆਫਲਾਈਨ ਦੀ ਬਜਾਏ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਆਨਲਾਈਨ ਪੋਰਟਲ ਇੰਟੀਗ੍ਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (IHRMS) 'ਤੇ ਛੁੱਟੀ ਲਈ ਅਪਲਾਈ ਕਰਨਾ ਹੋਵੇਗਾ। ਇਸ ਪੋਰਟਲ ਉਪਰ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦਾ ਸਾਰਾ ਸਰਵਿਸ ਰਿਕਾਰਡ ਮੁਹੱਈਆ ਹੈ, ਉਥੇ ਹੁਣ ਛੁੱਟੀਆਂ ਦਾ ਸਾਰਾ ਰਿਕਾਰਡ ਵੀ ਇਸ ਪੋਰਟਲ 'ਤੇ ਹੀ ਉਪਲਬਧ ਹੋਵੇਗਾ। ਮੁਲਾਜ਼ਮ ਪੋਰਟਲ ਉਪਰ ਜਾ ਕੇ ਆਪਣੀ ਲੌਗਇਨ ਆਈਡੀ ਤੇ ਪਾਸਵਰਡ ਰਾਹੀਂ ਆਪਣੀ ਛੁੱਟੀ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।
ਇਸ ਸਬੰਧੀ ਪ੍ਰਸੋਨਲ ਵਿਭਾਗ ਦੇ ਪੱਤਰ ਦਾ ਹਵਾਲਾ ਦਿੰਦਿਆਂ ਸਿੱਖਿਆ ਵਿਭਾਗ ਨੇ ਅਦਾਰਿਆਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਆਈਐਚਆਰਐਮਐਸ ਲਾਗੂ ਹੈ, ਫਿਰ ਵੀ ਅਧਿਕਾਰੀ ਤੇ ਮੁਲਾਜ਼ਮ ਇਤਫਾਕੀਆ, ਕਮਾਈ, ਮੈਡੀਕਲ ਤੇ ਐਲਟੀਸੀ ਨਾਲ ਸਬੰਧਤ ਛੁੱਟੀ ਦੇ ਮਾਮਲੇ 'ਚ ਆਨਲਾਈਨ ਅਪਲਾਈ ਨਹੀਂ ਕੀਤਾ ਜਾਂਦਾ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ, ਪ੍ਰਧਾਨ ਮੰਤਰੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ ਤੇ ਪੰਜਾਬ ਦੇ...
ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇ ਮਨਜ਼ੂਰੀ ਦੇਣ ਵਾਲੇ ਅਧਿਕਾਰੀ ਵੱਲੋਂ ਆਈਐਚਆਰਐਮਐਸ 'ਚ ਅਪਲਾਈ ਕੀਤੇ ਬਿਨਾਂ ਛੁੱਟੀ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ ਅਨੁਸਾਰ ਛੁੱਟੀਆਂ ਲਈ ਅਪਲਾਈ ਕਰਨ ਦਾ ਢੰਗ ਅਪਣਾਇਆ ਜਾਵੇਗਾ। ਇਸ ਸਬੰਧੀ ਸਮੂਹ ਸਕੂਲ ਮੁਖੀਆਂ, ਬੀਪੀਈਓ ਤੇ ਹੋਰ ਸਟਾਫ਼ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Hemkund Sahib Yatra 2023: ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਬਰਫ 'ਚ ਦੱਬੀ ਮਹਿਲਾ ਯਾਤਰੀ ਦੀ ਲਾਸ਼ ਬਰਾਮਦ