Chhattisgarh Encounter News: ਛੱਤੀਸਗੜ੍ਹ ਦੇ ਸੁਕਮਾ ਤੇ ਬੀਜਾਪੁਰ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਟੇਕਲਗੁਡੇਮ ਪਿੰਡ 'ਚ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ 3 ਜਵਾਨ ਸ਼ਹੀਦ ਹੋ ਗਏ ਅਤੇ 15 ਜਵਾਨ ਜ਼ਖਮੀ ਹੋ ਗਏ ਹਨ। ਛੇ ਨਕਸਲੀ ਵੀ ਹਲਾਕ ਹੋ ਗਏ ਹਨ। ਨਕਸਲੀ ਇਨ੍ਹਾਂ ਮਾਓਵਾਦੀਆਂ ਦੀਆਂ ਲਾਸ਼ਾਂ ਖੋਹਣ ਵਿੱਚ ਵੀ ਕਾਮਯਾਬ ਰਹੇ। ਬਸਤਰ ਦੇ ਆਈਜੀ ਪੀ ਸੁੰਦਰਰਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ।


COMMERCIAL BREAK
SCROLL TO CONTINUE READING

ਸੀਐਮ ਵਿਸ਼ਨੂੰਦੇਵ ਸਾਈਂ ਨੇ 3 ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁਕਾਬਲੇ ਵਿੱਚ ਜ਼ਖ਼ਮੀ ਹੋਏ 8 ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਆਂਦਾ ਗਿਆ ਹੈ। ਜ਼ਖ਼ਮੀ ਜਵਾਨਾਂ ਨੂੰ ਹਵਾਈ ਅੱਡੇ ਤੋਂ ਗ੍ਰੀਨ ਕੋਰੀਡੋਰ ਰਾਹੀਂ ਦੇਵੇਂਦਰ ਨਗਰ ਦੇ ਸ਼੍ਰੀ ਨਰਾਇਣ ਹਸਪਤਾਲ ਤੇ ਮੋਵਾ ਦੇ ਬਾਲਾਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।


ਸੱਤ ਜਵਾਨਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਜਗਦਲਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਜਵਾਨਾਂ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਸੀਆਰਪੀਐਫ ਕੋਬਰਾ 201 ਬਟਾਲੀਅਨ ਦੇ ਸਿਪਾਹੀ ਰਾਵਤ ਓਮਪ੍ਰਕਾਸ਼, ਮਲਕੀਤ ਸਿੰਘ, ਟੀ ਮਧੂ ਕੁਮਾਰ ਅਤੇ ਅਵਿਨਾਸ਼ ਸ਼ਰਮਾ ਨੂੰ ਰਾਏਪੁਰ ਦੇ ਨਰਾਇਣ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।


ਸ਼ਹੀਦ ਹੋਏ ਫੌਜੀ
01 ਕਾਂਸਟੇਬਲ ਦੇਵਨ ਸੀ, 201 ਕੋਬਰਾ
02 ਕਾਂਸਟੇਬਲ ਪਵਨ ਕੁਮਾਰ, 201 ਕੋਬਰਾ
03 ਕਾਂਸਟੇਬਲ ਲੰਬਧਰ ਸਿਨਹਾ, 150 ਸੀ.ਆਰ.ਪੀ.ਐਫ


ਜ਼ਖ਼ਮੀ ਹੋਏ ਫ਼ੌਜੀ
01 ਲਖਵੀਰ, ਡਿਪਟੀ ਕਮਾਂਡੈਂਟ 201 ਕੋਬਰਾ
02 ਰਾਜੇਸ਼ ਪੰਚਾਲ, ਅਸਿਸਟੈਂਟ ਕਮਾਂਡੈਂਟ 201 ਕੋਬਰਾ 1
03 ਖੇੜਕਰ ਰਾਮਦਾਸ, ਹੈੱਡ ਕਾਂਸਟੇਬਲ 201 ਕੋਬਰਾ
04 ਅਖਿਲੇਸ਼ ਯਾਦਵ, ਹੈੱਡ ਕਾਂਸਟੇਬਲ 201 ਕੋਬਰਾ
05 ਹਰਿੰਦਰ ਸਿੰਘ, ਹੈੱਡ ਕਾਂਸਟੇਬਲ 201 ਕੋਬਰਾ
06 ਮੁਹੰਮਦ ਇਰਫਾਨ, ਹੈੱਡ ਕਾਂਸਟੇਬਲ, 201 ਕੋਬਰਾ
07 ਗੋਪੀਨਾਥ ਬਾਸੁਮਤਾਦੀ, ਕਾਂਸਟੇਬਲ 201 ਕੋਬਰਾ
08 ਮਨੋਜ ਨਾਥ, ਕਾਂਸਟੇਬਲ 201 ਕੋਬਰਾ
09 ਵਿਕਾਸ ਕੁਮਾਰ, ਕਾਂਸਟੇਬਲ 201 ਕੋਬਰਾ
10 ਬੇਨੁਧਰ ਸਾਹੂ, ਕਾਂਸਟੇਬਲ 201 ਕੋਬਰਾ
11 ਟੀ. ਮਧੂਕੁਮਾਰ, ਕਾਂਸਟੇਬਲ 201 ਕੋਬਰਾ
12 ਮਲਕੀਤ ਸਿੰਘ, ਕਾਂਸਟੇਬਲ 201 ਕੋਬਰਾ
13 ਈ. ਵੈਂਕਟੇਸ਼, ਕਾਂਸਟੇਬਲ 201 ਕੋਬਰਾ
14 ਅਵਿਨਾਸ਼ ਸ਼ਰਮਾ, ਕਾਂਸਟੇਬਲ 201 ਕੋਬਰਾ
15 ਰਾਉਤ ਓਮਪ੍ਰਕਾਸ਼, ਕਾਂਸਟੇਬਲ 201 ਕੋਬਰਾ


ਇਹ ਵੀ ਪੜ੍ਹੋ : Jalandhar Accident News: ਜਲੰਧਰ 'ਚ ਔਡੀ ਨੇ ਈ-ਰਿਕਸ਼ਾ ਸਵਾਰ ਲੋਕਾਂ ਨੂੰ ਕੁਚਲਿਆ, 3 ਦੀ ਮੌਤ