Amritsar Encounter: ਪੁਲਿਸ ਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਮੁਕਾਬਲਾ; ਇੱਕ ਮੁਲਜ਼ਮ ਜ਼ਖ਼ਮੀ
Amritsar Encounter: ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਅਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਪਿੰਡ ਕਲੇਰ ਵਿੱਚ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
Amritsar Encounter: ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਅਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਪਿੰਡ ਕਲੇਰ ਵਿੱਚ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦਿਹਾਤੀ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕਲੇਰ ਵਿੱਚ ਪੁਲਿਸ ਨੇ ਡੋਨੀ ਗਿਰੋਹ ਦੇ ਪੰਜ ਗੁਰਗਿਆਂ ਨੂੰ ਘੇਰਾ ਪਾ ਲਿਆ।
ਇਸ ਦੌਰਾਨ ਗੁਰਗਿਆਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬ ਵਿੱਚ ਗੋਲੀ ਚਲਾਈ। ਦੱਸ ਦੇਈਏ ਪੰਜ ਵਿਅਕਤੀ ਵਰਨਾ ਗੱਡੀ 'ਚ ਸਵਾਰ ਸੀ ਜਿਨਾਂ ਨੂੰ ਪੁਲਿਸ ਦੇ ਨਾਕੇ 'ਤੇ ਰੋਕਿਆ ਪਰ ਇਹ ਪੁਲਸ ਨੂੰ ਚਕਮਾ ਦੇ ਕੇ ਉਥੋਂ ਭੱਜਣ ਦੀ ਕੋਸ਼ਿਸ਼ 'ਚ ਸੀ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 'ਚੋਂ ਇੱਕ ਖੁਸ਼ਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ।
ਇਹ ਗੋਲੀ 32 ਬੋਰ ਦੇ ਰਿਵਾਲਵਰ ਨਾਲ ਚਲਾਈ ਗਈ ਸੀ । ਪੁਲਿਸ ਨੇ ਉਸ ਤੋਂ ਬਾਅਦ ਵਾਰਨਿੰਗ ਦੇ ਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਬਿਨਾਂ ਡਰੇ ਦੌਰਾਨ ਪੁਲਿਸ 'ਤੇ ਤਿੰਨ ਫਾਇਰ ਹੋਰ ਕਰ ਦਿੱਤੇ।
ਜਦੋਂ ਉਨ੍ਹਾਂ ਨੂੰ ਪੁਲਿਸ ਨੇ ਰੋਕਿਆ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੁਰਗਿਆਂ ਉਤੇ ਗੋਲੀ ਚਲਾ ਦਿੱਤੀ। ਜਿਸ ਦੌਰਾਨ ਇਕ ਗੈਂਗਸਟਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਨੇ ਇਨ੍ਹਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ, ਇੱਕ ਵਰਨਾ ਕਾਰ ਅਤੇ ਪੰਜ ਮੋਬਾਈਲ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਇਹ ਪੰਜ ਗੈਂਗਸਟਰ ਤਰਨਤਾਰਨ ਪੱਟੀ ਦੇ ਵਸਨੀਕ ਹਨ, ਜਿਨ੍ਹਾਂ ਦੇ ਨਾਂ ਹਰਪ੍ਰੀਤ ਸਿੰਘ, ਚੰਨਣ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਮਨਪ੍ਰੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Stubble Burning News: ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਨੂੰ ਹਲਫ਼ਨਾਮਾ ਦਾਖ਼ਲ ਕਰਨ ਦੇ ਦਿੱਤੇ ਹੁਕਮ