T20 World Cup Final: ਫਾਈਨਲ ਮੈਚ ਵਾਲੇ ਦਿਨ ਪਵੇਗਾ ਮੀਂਹ ? ICC ਨੇ ਜਾਰੀ ਕੀਤਾ ਨਿਯਮ, ਜਾਣੋ ਕੀ ...
PAK vs ENG ਫਾਈਨਲ: ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੈਚ 13 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ `ਤੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
T20 World Cup Final England and Pakistan: ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਇੰਗਲੈਂਡ ਅਤੇ ਪਾਕਿਸਤਾਨ (PAK vs ENG Final) ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ ਜਦਕਿ ਇੰਗਲੈਂਡ ਨੇ ਸੈਮੀਫਾਈਨਲ 'ਚ ਭਾਰਤ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਫਾਈਨਲ ਮੈਚ 13 ਨਵੰਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ ਪਰ ਕੀ ਇਸ ਦਿਨ ਮੀਂਹ ਵਿਗਾੜ (Melbourne Weather Update) ਸਕਦਾ ਹੈ ? ਜੇਕਰ ਮੀਂਹ ਪੈ ਜਾਵੇ ਤਾਂ ਕੀ ਹੋਵੇਗਾ?
ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਮੈਲਬੌਰਨ 'ਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਜੇਕਰ ਮੀਂਹ ਪਿਆ ਤਾਂ ਕੀ ਹੋਵੇਗਾ... ਦਰਅਸਲ, ਆਈਸੀਸੀ ਨੇ ਸੈਮੀਫਾਈਨਲ ਅਤੇ ਫਾਈਨਲ ਮੈਚ ਲਈ ਰਿਜ਼ਰਵ ਡੇਅ ਦਾ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਜੇਕਰ ਰਿਜ਼ਰਵ ਵਾਲੇ ਦਿਨ ਵੀ ਮੀਂਹ ਪਰੇਸ਼ਾਨ ਕਰਦਾ ਹੈ ਤਾਂ ਮੈਚ ਦੇ ਨਤੀਜੇ ਲਈ ਘੱਟੋ-ਘੱਟ 10-10 ਓਵਰ ਖੇਡਣੇ ਜ਼ਰੂਰੀ ਹਨ। ਯਾਨੀ ਕਿ ਦੋਵਾਂ ਦਿਨ ਮੀਂਹ ਪੈਣ ਦੀ ਸੂਰਤ ਵਿੱਚ ਜੇਕਰ ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ 10-10 ਓਵਰ ਖੇਡਦੀਆਂ ਹਨ ਤਾਂ ਹੀ ਮੈਚ ਦਾ ਫੈਸਲਾ ਡਕਵਰਥ ਲੁਈਸ ਨਿਯਮ ਅਨੁਸਾਰ ਹੋਵੇਗਾ।
ਇਹ ਨਿਯਮ ਹੋ ਸਕਦਾ ਲਾਗੂ
ਬਾਕੀ ਮੈਚਾਂ 'ਚ ਡਕਵਰਥ ਲੁਈਸ ਨਿਯਮ ਉਦੋਂ ਲਾਗੂ ਹੁੰਦਾ ਸੀ ਜਦੋਂ ਦੋਵੇਂ ਟੀਮਾਂ ਘੱਟੋ-ਘੱਟ 6-6 ਓਵਰ ਖੇਡਦੀਆਂ ਸਨ ਪਰ ਫਾਈਨਲ ਮੈਚ ਲਈ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਮੈਚ ਵਾਲੇ ਦਿਨ ਯਾਨੀ ਐਤਵਾਰ ਨੂੰ ਮੀਂਹ ਦੀ ਬਹੁਤ ਘੱਟ ਸੰਭਾਵਨਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਮੈਚ ਅਗਲੇ ਦਿਨ ਯਾਨੀ ਸੋਮਵਾਰ ਨੂੰ ਪੂਰਾ ਹੋ ਜਾਵੇਗਾ। ਦਰਅਸਲ ਐਤਵਾਰ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ 'ਚ ਇੰਗਲੈਂਡ ਦੀ ਚੁਣੌਤੀ ਪਾਕਿਸਤਾਨ ਦੇ ਸਾਹਮਣੇ ਹੋਵੇਗੀ।
ਦੱਸ ਦੇਈਏ ਕਿ ਖ਼ਤਰਾ ਇਸ ਲਈ ਵੀ ਵੱਡਾ ਹੈ ਕਿਉਂਕਿ ਇਸ ਵਿਸ਼ਵ ਕੱਪ ਦੇ ਕਰੀਬ ਚਾਰ-ਪੰਜ ਮੈਚ ਮੀਂਹ ਕਾਰਨ ਧੋਤੇ ਗਏ ਹਨ। ਇਸ 'ਚ ਜ਼ਿਆਦਾਤਰ ਮੈਚ ਮੈਲਬੌਰਨ 'ਚ ਹੋਏ, ਜਿਸ ਕਾਰਨ ਖ਼ਤਰਾ ਬਣਿਆ ਹੋਇਆ ਹੈ। ਮੈਲਬੌਰਨ ਵਿੱਚ 13 ਨਵੰਬਰ ਨੂੰ 95 ਫੀਸਦੀ ਅਤੇ 14 ਨਵੰਬਰ ਨੂੰ ਵੀ 90 ਫੀਸਦੀ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਯਾਨੀ ਦੋਵੇਂ ਦਿਨ ਭਰਵੀਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਉੱਤਰੀ-ਭਾਰਤ, ਬੀਤੇ ਹਫ਼ਤੇ ਦੌਰਾਨ ਦੂਜੀ ਘਟਨਾ
ਕਿਸ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ?
ਸਟਾਰ ਸਪੋਰਟਸ ਨੈੱਟਵਰਕ 'ਤੇ ਭਾਰਤ 'ਚ ਵਿਸ਼ਵ ਕੱਪ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਮੈਚ ਵੀ ਸਟਾਰ 'ਚ ਹੀ ਦੇਖਿਆ ਜਾਵੇਗਾ। ਤੁਸੀਂ ਮੋਬਾਈਲ 'ਤੇ Hotstar 'ਤੇ ਲਾਈਵ ਟੈਲੀਕਾਸਟ ਦਾ ਆਨੰਦ ਲੈ ਸਕਦੇ ਹੋ।