Teachers Protest (ਬਿਮਲ ਸ਼ਰਮਾ): ਸਟੇਸ਼ਨ ਚੋਣ ਸਬੰਧੀ ਪੋਰਟਲ ਖੋਲ੍ਹਣ ਅਤੇ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ 18 ਅਕਤੂਬਰ ਸ਼ੁੱਕਰਵਾਰ ਤੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ਵਿੱਚ ਸਥਿਤ ਕੋਠੀ ਅੱਗੇ ਰੋਸ ਧਰਨਾ ਦੇ ਰਹੇ ਈਟੀਟੀ 5994 ਭਰਤੀ ਨਾਲ ਸਬੰਧਤ ਉਮੀਦਵਾਰਾਂ ਵਿੱਚੋਂ ਇੱਕ ਮਹਿਲਾ ਉਮੀਦਵਾਰ ਰਜਨੀ ਬਾਲਾ ਨੇ ਬੁੱਧਵਾਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਜਦਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਉਮੀਦਵਾਰ ਪਿਛਲੇ 20 ਦਿਨਾਂ ਤੋਂ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉੱਪਰ ਬੈਠੇ ਹਨ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਕਾਰਨ ਟੈਂਕੀ ਉਤੇ ਬੈਠੇ ਉਮੀਦਵਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਨ੍ਹਾਂ ਉਮੀਦਵਾਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਈਟੀਟੀ 5994 ਯੂਨੀਅਨ ਦੀਆਂ ਮੰਗਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਹੈ। ਜਿਸ ਦੇ ਰੋਸ ਵਜੋਂ ਬੁੱਧਵਾਰ ਨੂੰ ਯੂਨੀਅਨ ਦੀ ਇੱਕ ਮਹਿਲਾ ਉਮੀਦਵਾਰ ਰਜਨੀ ਬਾਲਾ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ, ਜੋ ਸਟੇਸ਼ਨ ਚੋਣ ਸਬੰਧੀ ਪੋਰਟਲ ਖੁੱਲ੍ਹਣ ਤੱਕ ਜਾਰੀ ਰਹੇਗਾ। ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਸਾਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਬਜਾਏ ਚੋਣ ਜ਼ਾਬਤਾ ਲੱਗਾ ਹੋਣ ਦਾ ਬਹਾਨਾ ਬਣਾ ਕੇ ਡੰਗ ਟਪਾਅ ਰਹੀ ਹੈ। ਜਿਸ ਕਾਰਨ ਈਟੀਟੀ 5994 ਕਾਡਰ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab Breaking Live Updates: SKM ਦਾ ਵੱਡਾ ਐਲਾਨ - 25 ਅਕਤੂਬਰ ਨੂੰ ਮੰਡੀਆਂ ਦੇ ਨੇੜੇ ਹਾਈਵੇ ਕੀਤੇ ਜਾਣਗੇ ਜਾਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਦੱਸਣਯੋਗ ਹੈ ਕਿ ਉਕਤ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ 29 ਸਤੰਬਰ 2024 ਤੋਂ ਆਰੰਭ ਕੀਤਾ ਰੋਸ ਧਰਨਾ ਅੱਜ 26ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਈਟੀਟੀ 5994 ਭਰਤੀ ਦੇ ਲਈ ਜਲਦ ਤੋਂ ਜਲਦ ਸਟੇਸ਼ਨ ਚੋਣ ਸਬੰਧੀ ਪੋਰਟਲ ਖੋਲ੍ਹ ਕੇ ਸਮੁੱਚੇ ਕਾਡਰ ਨੂੰ ਜਲਦ ਤੋਂ ਜਲਦ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ।


ਇਹ ਵੀ ਪੜ੍ਹੋ : Satkar Kaur Arrest: ਸਾਬਕਾ ਵਿਧਾਇਕ ਸਤਿਕਾਰ ਕੌਰ ਨਸ਼ੇ ਸਮੇਤ ਗ੍ਰਿਫਤਾਰ; ਖੁਦ ਚਿੱਟੇ ਦੀ ਕਰਨ ਆਈ ਸੀ ਸਪਲਾਈ