ਕਿਸੇ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਣ `ਤੇ ਹੋ ਸਕਦੀ ਹੈ ਜੇਲ੍ਹ
ਕਿਸੇ ਵੀ ਯੁਵਤੀ ਜਾਂ ਮਹਿਲਾ ਨੂੰ 14 ਸੈਕੰਡ ਤੋਂ ਜ਼ਿਆਦਾ ਦੇਖਣਾ ਆਈਪੀਸੀ ਦੀ ਧਾਰਾ 294 ਅਤੇ 509 ਦੇ ਅਧੀਨ ਗੰਭੀਰ ਅਪਰਾਧ ਹੈ।
Eve Teasing law in India: ਭਾਰਤ ਵਿੱਚ ਆਏ ਦਿਨ ਮਹਿਲਾਵਾਂ ਦੇ ਨਾਲ ਛੇੜ ਛਾੜ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਅਜਿਹੇ 'ਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੇਕਰ ਤੁਸੀਂ ਕਿਸੀ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ।
ਦੱਸ ਦਈਏ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਦਾ ਹੈ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ।
ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਨੇ ਟਵੀਟ 'ਚ ਲਿਖਿਆ ਕਿ "ਕਿਸੇ ਵੀ ਯੁਵਤੀ/ਮਹਿਲਾ ਨੂੰ 14 ਸੈਕੰਡ ਤੋਂ ਜ਼ਿਆਦਾ ਦੇਖਣ 'ਤੇ ਹੋ ਸਕਦੀ ਹੈ ਜੇਲ੍ਹ। ਜਾਣੇ-ਅਨਜਾਣੇ ਅਤੇ ਮਜ਼ਾਕ 'ਚ ਵੀ ਜੇਕਰ ਕਿਸੇ ਜਾਣਕਾਰ ਅਤੇ ਅਣਜਾਣੇ 'ਚ ਮਹਿਲਾ ਨੂੰ 14 ਸੈਕੰਡ ਤੋਂ ਜ਼ਿਆਦਾ ਦੇਖਣਾ ਆਈਪੀਸੀ ਦੀ ਧਾਰਾ 294 ਅਤੇ 509 ਦੇ ਅਧੀਨ ਗੰਭੀਰ ਅਪਰਾਧ ਹੈ। ਇਸ ਤਰ੍ਹਾਂ ਦੇ ਕੇਸ ਛੇੜਛਾੜ ਦੇ ਅੰਦਰ ਆਉਂਦੇ ਹਨ।"
ਹੋਰ ਪੜ੍ਹੋ: ਰਾਤੋ-ਰਾਤ ਕਰੋੜਪਤੀ ਬਣਿਆ ਇਹ ਭਾਰਤੀ ਸ਼ਖਸ, ਜਾਣੋ ਪੂਰਾ ਮਾਮਲਾ
ਉਨ੍ਹਾਂ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਜਿਸ ਵਿੱਚ ਲਿਖਿਆ ਸੀ ਕਿ "ਕਿਸੇ ਵੀ ਕੁੜੀ/ਮਹਿਲਾ ਨੂੰ 14 ਸੈਕੰਡ ਤੋਂ ਜ਼ਿਆਦਾ ਦੇਖਣ 'ਤੇ ਕੁੜੀ ਦੀ ਅਸਹਿਜਤਾ ਦੇ ਮਾਮਲੇ 'ਤੇ ਆਈਪੀਸੀ ਦੀ ਧਾਰਾ 294 (ਏ) ਅਤੇ (ਬੀ) ਦੇ ਤਹਿਤ ਮਹਿਲਾ ਦੇ ਪ੍ਰਤੀ ਇਸ਼ਾਰਾਂ, ਟਿੱਪਣੀਆਂ, ਗੀਤ, ਕਵਿਤਾ ਜਾਂ ਪਾਠ ਕਰਨ ਦੇ ਅਪਰਾਧ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਵੱਧ ਤੋਂ ਵੱਧ ਤਿੰਨ ਮਹੀਨੇ ਦੀ ਸਜ਼ਾ ਹੋ ਸਕਦੀ ਹੈ।"
ਇਸ ਦੇ ਨਾਲ ਹੀ ਭਾਰਤੀ ਦੰਡ ਸੰਹਿਤਾ ਦੇ ਅਧੀਨ ਮਹਿਲਾ ਦੇ ਪ੍ਰਤੀ ਗੰਦੇ ਇਸ਼ਾਰੇ ਜਾਂ ਤੀਖੀ ਟਿੱਪਣੀਆਂ ਕਰਨ 'ਤੇ ਇੱਕ ਸਾਲ ਦੀ ਸਖ਼ਤ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਜੋੜੇ ਜਾ ਸਕਦੇ ਹਨ।
ਹੋਰ ਪੜ੍ਹੋ: ਰਾਮ ਰਹੀਮ ਨੂੰ ਜੇਲ੍ਹ ਜਾਂਦਾ ਦੇਖ ਰੋਣ ਲੱਗੀ ਹਨੀਪ੍ਰੀਤ, ਡੇਰਾ ਮੁਖੀ ਨੇ ਕਰਾਇਆ ਚੁੱਪ
(For updates related to Eve Teasing law in India, stay tuned to Zee PHH)