ਵਿਆਹ ਤੋਂ ਬਾਅਦ ਵੀ ਪ੍ਰੇਮਿਕਾ Relationship ’ਚ ਰਹਿਣ ਲਈ ਕਰ ਰਹੀ ਸੀ ਮਜ਼ਬੂਰ, ਤੰਗ ਆ ਕੇ ਮੁੰਡੇ ਨੇ...!
ਮੋਗਾ ਦੇ ਜੁਝਾਰ ਨਗਰ ’ਚ ਰਹਿਣ ਵਾਲੇ ਨੌਜਵਾਨ ਨੂੰ ਉਸਦੀ ਪ੍ਰੇਮਿਕਾ ਸਬੰਧ (Relation) ’ਚ ਰਹਿਣ ਲਈ ਮਜ਼ਬੂਰ ਕਰ ਰਹੀ ਸੀ, ਜਿਸਦੇ ਚੱਲਦਿਆਂ ਨੌਜਵਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ।
ਚੰਡੀਗੜ੍ਹ: ਵਿਆਹ ਤੋਂ ਬਾਅਦ ਵੀ ਮੋਗਾ ਦੇ ਜੁਝਾਰ ਨਗਰ ’ਚ ਰਹਿਣ ਵਾਲੇ ਨੌਜਵਾਨ ਨੂੰ ਉਸਦੀ ਪ੍ਰੇਮਿਕਾ ਸਬੰਧ (Relation) ’ਚ ਰਹਿਣ ਲਈ ਮਜ਼ਬੂਰ ਕਰ ਰਹੀ ਸੀ, ਜਿਸਦੇ ਚੱਲਦਿਆਂ ਨੌਜਵਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ।
ਪਤਨੀ ਦੇ ਬਿਆਨ ਦੇ ਅਧਾਰ ’ਤੇ ਕੀਤਾ ਗਿਆ ਮਾਮਲਾ ਦਰਜ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੋਗਾ (ਅਰਬਨ) ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੁਝਾਰ ਸਿੰਘ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਪਤੀ ਜੁਝਾਰ ਸਿੰਘ ਦੇ ਵਿਆਹ ਤੋਂ ਪਹਿਲਾਂ ਗਗਨਦੀਪ ਕੌਰ ਨਾਲ ਪ੍ਰੇਮ ਸਬੰਧ ਸਨ। ਵਿਆਹ ਤੋਂ ਬਾਅਦ ਉਸਦੇ ਪਤੀ ਨੇ ਆਪਣੀ ਪ੍ਰੇਮਿਕਾ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ, ਪਰ ਉਹ ਫੇਰ ਵੀ ਉਸਦੇ ਪਤੀ ਨੂੰ ਪਹਿਲਾ ਵਾਲੇ ਸਬੰਧ ਰੱਖਣ ਲਈ ਮਜ਼ਬੂਰ ਕਰ ਰਹੀ ਸੀ।
ਪਤੀ ਨੇ ਦੱਸਿਆ ਪ੍ਰੇਮਿਕਾ ਫ਼ੋਨ ’ਤੇ ਦੇ ਰਹੀ ਸੀ ਧਮਕੀਆਂ
ਪਤੀ ਨੇ ਕਈ ਵਾਰ ਗਗਨਦੀਪ ਨੂੰ ਸਮਝਾਉਣ ਦਾ ਯਤਨ ਕੀਤਾ, ਇਸਦੇ ਬਾਵਜੂਦ 3 ਸਤੰਬਰ ਨੂੰ ਗਗਨਦੀਪ ਦੀ ਭੈਣ ਅਮਨਦੀਪ ਕੌਰ ਨਿਵਾਸੀ ਲੰਡੀ ਢਾਬ ਨੇ ਮੇਰੀ ਸੱਸ ਨੂੰ ਫ਼ੋਨ ਕਰਕੇ ਕਿਹਾ ਕਿ ਉਸਦਾ ਬੇਟਾ ਮੇਰੀ ਭੈਣ ਨੂੰ ਭਜਾ ਕੇ ਲੈ ਗਿਆ ਹੈ। ਜਦੋਂ ਇਸ ਦੀ ਸੱਚਾਈ ਜਾਣਨ ਲਈ ਆਪਣੇ ਪਤੀ ਨਾਲ ਗੱਲ ਕੀਤਾ ਤਾਂ ਉਸਨੇ ਦੱਸਿਆ ਕਿ ਉਸਨੂੰ ਵੀ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰ ਕੇ (Threats on Phone) ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਦਵਾਈ (Poison) ਪੀ ਲਈ ਹੈ।
ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜਿਆ
ਇਸ ਘਟਨਾ ਤੋਂ ਤੁੰਰਤ ਬਾਅਦ ਉਸਨੇ ਆਪਣੀ ਪਤੀ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਸਦੇ ਪਤੀ ਨੇ (Death during treatment) ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਜੁਝਾਰ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਅਮਨਦੀਪ ਕੌਰ ਅਤੇ ਉਸਦੀ ਭੈਣ ਗਗਨਦੀਪ ਕੌਰ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫ਼ਤਾਰੀ ਹਾਲੇ ਬਾਕੀ ਹੈ।