ਚੰਡੀਗੜ: ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇਕ ਸੁਰੱਖਿਆ ਗਾਰਡ ਦੀ ਬਹਾਦਰੀ ਨੂੰ ਪੁਲਿਸ ਵੀ ਸਲਾਮ ਕਰ ਰਿਹਾ ਹੈ। ਕਿਉਂਕਿ ਇਸ ਗਾਰਡ ਨੇ ਇਕੱਲਿਆਂ ਹੀ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਦੋਂਕਿ ਲੁੱਟ ਦੀ ਵਾਰਦਾਤ ਕਰਨ ਆਏ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਪਰ ਗਾਰਡ ਨੇ ਜਿਸ ਜ਼ੋਰ ਨਾਲ ਉਹਨਾਂ ਦਾ ਸਾਹਮਣਾ ਕੀਤਾ, ਉਸ ਨੂੰ ਉਲਟੇ ਪੈਰੀਂ ਮੁੜਨਾ ਪਿਆ। ਜਿਸ ਕਾਰਨ ਉਹ ਵੱਡੀ ਲੁੱਟ ਤੋਂ ਬਚ ਗਿਆ।


COMMERCIAL BREAK
SCROLL TO CONTINUE READING

 


ਹਥਿਆਰਬੰਦ ਲੁਟੇਰਿਆਂ ਨਾਲ ਕੱਲੇ ਨੇ ਲਿਆ ਲੋਹਾ


ਦਰਅਸਲ ਇਸ ਬਹਾਦਰ ਸੁਰੱਖਿਆ ਗਾਰਡ ਦਾ ਨਾਂ ਮੰਦਰ ਸਿੰਘ ਹੈ, ਜਿਸ ਦੀ ਇਸ ਦਲੇਰੀ ਦੀ ਇਸ ਸਮੇਂ ਦੇਸ਼ ਭਰ 'ਚ ਤਾਰੀਫ ਹੋ ਰਹੀ ਹੈ। ਮੰਦਰ ਸਿੰਘ ਨੇ ਮੋਗਾ ਦੇ ਪਿੰਡ ਦਾਰਾਪੁਰ 'ਚ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਦਕਿ ਲੁਟੇਰੇ ਸੁਰੱਖਿਆ ਗਾਰਡਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਵੀ ਦੇਖੇ ਗਏ। ਪਰ ਗਾਰਡ ਦਾ ਹੌਂਸਲਾ ਘੱਟ ਨਹੀਂ ਹੋਇਆ, ਉਹ ਇਨ੍ਹਾਂ ਬਦਮਾਸ਼ਾਂ ਤੋਂ ਲੋਹਾ ਲੈਂਦੇ ਹੋਏ ਇਕੱਲੇ ਹੀ ਲੜਿਆ। ਹਾਲਾਂਕਿ ਇਸ ਦੌਰਾਨ ਗਾਰਡ ਜ਼ਖਮੀ ਹੋ ਗਿਆ। ਪਰ ਉਸਦੀ ਬਹਾਦਰੀ ਕਾਰਨ ਇਹ ਲੁੱਟ ਨਹੀਂ ਹੋ ਸਕੀ।


 


ਮੋਗਾ ਪੁਲਿਸ ਨੇ ਸੁਰੱਖਿਆ ਗਾਰਡ ਦੀ ਕੀਤੀ ਤਾਰੀਫ


ਇਸ ਸਮੁੱਚੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਸਦਰ ਥਾਣਾ ਦੇ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਗਾਰਡ ਮੰਦਰ ਸਿੰਘ ਨੇ ਜਿਸ ਬਹਾਦਰੀ ਨਾਲ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਉਹ ਸ਼ਲਾਘਾਯੋਗ ਹੈ। ਅਸੀਂ ਉਸਦੀ ਹਿੰਮਤ ਦੀ ਕਦਰ ਕਰਦੇ ਹਾਂ। ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਸੀ. ਸੀ. ਟੀ. ਵੀ. ਫੁਟੇਜ ਦੇਖ ਕੇ ਪਤਾ ਲਾਇਆ ਜਾ ਰਿਹਾ ਹੈ ਜਲਦੀ ਹੀ ਉਹ ਸਾਡੀ ਹਿਰਾਸਤ ਵਿਚ ਹੋਵੇਗਾ।


 



 


 


ਗਾਰਡ ਦੀ ਬਹਾਦਰੀ ਦਾ ਵੀਡੀਓ ਵਾਇਰਲ


ਦੱਸ ਦੇਈਏ ਕਿ ਬਜ਼ੁਰਗ ਸੁਰੱਖਿਆ ਗਾਰਡ ਦੀ ਬਹਾਦਰੀ ਦੀ ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਹ ਇਕੱਲੇ ਲੜੇ। ਮੋਗਾ ਦੇ ਪਿੰਡ ਦਾਰਾਪੁਰ 'ਚ ਲੁੱਟ ਦੀ ਅਸਫਲ ਕੋਸ਼ਿਸ਼ ਅਤੇ ਗਾਰਡ ਦੇ ਹੌਂਸਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


 


WATCH LIVE TV