Gumtala Blast News: ਅੰਮ੍ਰਿਤਸਰ ਦੇ ਗਮਟਾਲਾ ਪੁਲਿਸ ਚੌਂਕੀ ਦੇ ਬਾਹਰ ਖੜ੍ਹੀ ਗੱਡੀ ਦਾ ਰੇਡੀਏਟਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ। ਇਸ ਕਾਰਨ ਇਲਾਕੇ ਦੇ ਲੋਕ ਸਹਿਮ ਗਏ। ਪੁਲਿਸ ਦਾ ਕਹਿਣਾ ਹੈ ਕਿ ਗਮਟਾਲਾ ਪੁਲਿਸ ਚੌਂਕੀ ਉਤੇ ਕੋਈ ਧਮਾਕਾ ਨਹੀਂ ਹੋਇਆ ਹੈ ਅਤੇ ਗੱਡੀ ਦਾ ਰੇਡੀਏਟਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।


COMMERCIAL BREAK
SCROLL TO CONTINUE READING

ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਹੈਪੀ ਪਾਸੀਆ ਨੇ ਲਈ ਹੈ। ਕਾਬਿਲੇਗੌਰ ਹੈ ਕਿ ਜ਼ਿਲ੍ਹੇ ’ਚ ਪੁਲਿਸ ਥਾਣੇ ਤੇ ਚੌਕੀ ਨੂੰ ਨਿਸ਼ਾਨਾ ਬਣਾਉਣ ਦੀ ਇਹ 5ਵੀਂ ਘਟਨਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਧਮਾਕੇ ਨਾਲ ਗੱਡੀ ਦਾ ਰੇਡੀਏਟਰ ਵੀ ਫਟ ਗਿਆ।


ਮੁੱਢਲੀਆਂ ਖ਼ਬਰਾਂ ਅਨੁਸਾਰ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਗ੍ਰਨੇਡ ਪੁਲ ਦੇ ਉੱਪਰੋਂ ਹੇਠਾਂ ਥਾਣੇ ਉਤੇ ਸੁੱਟਿਆ ਗਿਆ ਸੀ। ਮੌਕੇ ਉਤੇ ਡੀਸੀਪੀ ਆਲਮ ਵਿਜੇ ਵੀ ਪਹੁੰਚ ਗਏ ਤੇ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕੁਝ ਦੇਰ ਬਾਅਦ ਧਮਾਕੇ ਦੀ ਜਾਂਚ ਲਈ ਟੀਮਾਂ ਵੀ ਪਹੁੰਚ ਗਈਆਂ।


ਪਹਿਲਾਂ ਹੋਏ ਚਾਰ ਧਮਾਕਿਆਂ ਦੀ ਗੁੱਥੀ ਨੂੰ ਪੁਲਿਸ ਸੁਲਝਾ ਚੁੱਕੀ ਹੈ। ਸਭ ਤੋਂ ਪਹਿਲਾਂ ਅੱਤਵਾਦੀਆਂ ਨੇ 24 ਨਵੰਬਰ ਨੂੰ ਅਜਨਾਲਾ ਥਾਣੇ ਨੂੰ ਆਈਈਡੀ ਲਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖ਼ਸ਼ ਨਗਰ ’ਚ ਛੇ ਮਹੀਨੇ ਤੋਂ ਬੰਦ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਗਿਆ। ਇਸੇ ਤਰ੍ਹਾਂ ਚਾਰ ਦਸੰਬਰ ਨੂੰ ਮਜੀਠਾ ਥਾਣੇ ’ਚ ਜ਼ੋਰਦਾਰ ਧਮਾਕਾ ਹੋਇਆ ਤੇ ਫਿਰ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 9 ਵਜੇ ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ਵਿਖੇ ਵਾਪਰੀ। ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਚੌਂਕੀ ਅੰਦਰ ਆਮ ਵਾਂਗ ਕੰਮ ਚੱਲ ਰਿਹਾ ਸੀ। ਏਐਸਆਈ ਹਰਜਿੰਦਰ ਸਿੰਘ ਵੀ ਚੌਂਕੀ ਦੇ ਅੰਦਰ ਕੰਮ ਕਰ ਰਿਹਾ ਸੀ। ਫਿਰ ਕਰੀਬ 9 ਵਜੇ ਘਟਨਾ ਸਥਾਨ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਰੇ ਬਾਹਰ ਆਏ ਤਾਂ ਦੇਖਿਆ ਕਿ ਏਐਸਆਈ ਤਜਿੰਦਰ ਸਿੰਘ ਦੀ 2008 ਮਾਡਲ ਜ਼ੈਨ ਐਸਟੀਲੋ ਦੀ ਕਾਰ ਵਿੱਚ ਧਮਾਕਾ ਹੋਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟ ਗਿਆ ਸੀ। ਉਸ ਦੇ ਰੇਡੀਏਟਰ ਤੋਂ ਕੂਲੈਂਟ ਵੀ ਲੀਕ ਹੋ ਗਿਆ ਸੀ ਅਤੇ ਕਾਰ ਦੀ ਅਗਲੀ ਵਿੰਡਸ਼ੀਲਡ ਵੀ ਫਟ ਗਈ ਸੀ। ਏਸੀਪੀ ਸ਼ਿਵਦਰਸ਼ਨ ਨੇ ਕਿਸੇ ਵੀ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।