Amritsar News: ਅੰਮ੍ਰਿਤਸਰ ਵਿੱਚ ਇੱਕ ਸਪਾ ਸੈਂਟਰ ਉਪਰ ਪੁਲਿਸ ਨੇ ਛਾਪੇਮਾਰੀ ਕਰਕੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਵਿਦੇਸ਼ੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।


COMMERCIAL BREAK
SCROLL TO CONTINUE READING

ਪੁਲਿਸ ਨੇ ਚਾਰ ਵਿਦੇਸ਼ੀ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਕਿ ਸੈਕਸ ਰੈਕਟ ਦਾ ਧੰਦਾ ਕਰਦੀਆਂ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੇਨਿਊ ਇਲਾਕੇ ਵਿੱਚ ਸਪਾ ਸੈਂਟਰ ਦ ਆੜ ਵਿੱਚ ਸੈਕਸ ਰੈਕੇਟ ਚੱਲ ਰਿਹਾ ਹੈ।


ਇਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ 10 ਗਾਹਕਾਂ ਦੇ ਸਮੇਤ ਇਨ੍ਹਾਂ ਵਿਦੇਸ਼ੀ ਲੜਕੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਏਸੀਪੀ ਵਰਿੰਦਰ ਸਿੰਘ ਖੋਸਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਾ ਦਾ ਮਾਲਕ ਪੁਲਿਸ ਨੂੰ ਚਕਮਾ ਦੇ ਕੇ ਭੱਜ ਹੋ ਗਿਆ। ਫਿਲਹਾਲ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਐਫਆਈਆਰ ਵਿਚ ਦੇਹ ਵਪਾਰ ਦੇ ਨਾਲ-ਨਾਲ ਵਿਦੇਸ਼ੀ ਐਕਟ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪੁਲਜਿੰਦਰ ਸਿੰਘ ਵਾਸੀ ਹਨੂੰਮਾਨ ਚੌਕ ਗੁਰਦਾਸਪੁਰ, ਜਸਕਰਨ ਸਿੰਘ ਵਾਸੀ ਕਟੜਾ ਜੈਮਲ ਸਿੰਘ, ਜਤਿਨ ਧਰਨੀ ਵਾਸੀ ਖਾਸਾ, ਸੰਯਮ ਵਾਸੀ ਕ੍ਰਿਸ਼ਨਾ ਸਕੁਏਅਰ ਨੇੜੇ ਸੈਲੀਬ੍ਰੇਸ਼ਨ ਮਾਲ, ਸੁਨੀਲ ਮਸੀਹ ਵਾਸੀ ਗੁਰਦਾਸਪੁਰ ਦੇ ਪਿੰਡ ਨਵੀਂਪੁਰ, ਜਤਿੰਦਰ ਸਿੰਘ ਵਾਸੀ ਬਾਲਟੀਆਂ ਵਾਲੀ ਗਲੀ ਛੇਹਰਟਾ, ਅਕਾਸ਼ਦੀਪ ਸਿੰਘ ਵਾਸੀ ਕੱਲੇਵਾਲ ਪਿੰਡ ਲੋਪੋਕੇ, ਦਾਨਿਸ਼ਦੀਪ ਸਿੰਘ ਵਾਸੀ ਗ੍ਰੀਨ ਸਿਟੀ ਏਅਰਪੋਰਟ ਰੋਡ, ਸਾਗਰਦੀਪ ਸਿੰਘ ਵਾਸੀ ਆਜ਼ਾਦ ਨਗਰ ਸੁਲਤਾਨਵਿੰਡ ਰੋਡ,ਪ੍ਰਤਾਪ ਸਿੰਘ ਵਾਸੀ ਪਿੰਡ ਢੱਡਾ ਜ਼ਿਲ੍ਹਾ ਗੁਰਦਾਸਪੁਰ, ਅੰਗਰੇਜ਼ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ  ਵਜੋਂ ਦੱਸੀ ਹੈ।


ਇਹ ਵੀ ਪੜ੍ਹੋ: Manpreet Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ


ਇਸ ਤੋਂ ਇਲਾਵਾ ਫੜੀਆਂ ਗਈਆਂ ਚਾਰ ਕੁੜੀਆਂ ਥਾਈਲੈਂਡ ਦੀਆਂ ਦੱਸੀਆਂ ਜਾਂਦੀਆਂ ਹਨ। ਪੁਲਿਸ ਨੇ ਇਸ ਸਬੰਧੀ ਗ੍ਰਹਿ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਚਾਰ ਕੁੜੀਆਂ ਟੂਰਿਸਟ ਵੀਜ਼ੇ ’ਤੇ ਭਾਰਤ ਪੁੱਜੀਆਂ ਸਨ ਤੇ ਦੇਹ ਵਪਾਰ ਦੇ ਧੰਦੇ ’ਚ ਲਿਪਤ ਹੋ ਗਈਆਂ ਸਨ।


ਇਹ ਵੀ ਪੜ੍ਹੋ: Moga Firing News: ਅਣਪਛਾਤਿਆਂ ਨੇ ਤੜਕਸਾਰ ਪਿੰਡ ਦੇ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ