Punjab Weather Update: ਪੰਜਾਬ `ਚ ਪੈਣ ਵਾਲੀ ਹੈ ਅੱਤ ਦੀ ਗਰਮੀ, ਮੌਸਮ ਵਿਭਾਗ ਹੀਟ ਵੇਵ ਅਲਰਟ ਜਾਰੀ ਕੀਤਾ
Punjab Weather Update: ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 39 ਡਿਗਰੀ, ਸਮਰਾਲਾ ਵਿੱਚ 39.1 ਡਿਗਰੀ ਅਤੇ ਮੁਹਾਲੀ ਵਿੱਚ 37.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
Punjab Weather Update: ਪੰਜਾਬ 'ਚ ਅਗਲੇ ਕੁਝ ਦਿਨਾਂ ਤੱਕ ਗਰਮੀ ਹੋ ਜਿਆਦਾ ਵੱਧਣ ਵਾਲੀ ਹੈ। ਸੂਬੇ ਵਿੱਚ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ਚਾਰ ਡਿਗਰੀ ਤੱਕ ਵਧ ਸਕਦਾ ਹੈ। ਅਜਿਹੇ 'ਚ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 44 ਤੋਂ 46 ਡਿਗਰੀ ਅਤੇ ਕੁਝ ਵਿੱਚ 41-44 ਡਿਗਰੀ ਰਹਿ ਸਕਦਾ ਹੈ। ਜਿਸ ਕਾਰਨ ਗਰਮ ਲੂ ਵੱਗੇਗੀ ਅਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਲਈ ਆਖਿਆ ਹੈ। ਵਿਭਾਗ ਮੁਤਾਬਕ ਲਗਾਤਾਰ 4-5 ਦਿਨ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਵਧੇਗੀ। ਇਹ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ਨੂੰ ਇਸ ਤੋਂ ਖਾਸ ਤੌਰ 'ਤੇ ਬਚਣ ਦੀ ਲੋੜ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੀਆਂ ਕੁਝ ਥਾਵਾਂ 'ਤੇ ਮੀਂਹ ਕਾਰਨ ਤਾਪਮਾਨ 'ਚ ਬਦਲਾਅ ਆਇਆ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 39 ਡਿਗਰੀ, ਸਮਰਾਲਾ ਵਿੱਚ 39.1 ਡਿਗਰੀ ਅਤੇ ਮੁਹਾਲੀ ਵਿੱਚ 37.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਕੁੱਲ ਔਸਤ ਵੱਧ ਤੋਂ ਵੱਧ ਤਾਪਮਾਨ ਨਾਲੋਂ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਲੂ ਤੋਂ ਬਚਣ ਦੇ ਕੁੱਝ ਉਪਾਅ
ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਦੇ ਸਮੇਂ ਇਕ ਕਪੜਾ ਅਪਣੇ ਨਾਲ ਜ਼ਰੂਰ ਰੱਖੋ ਤਾਕਿ ਉਸ ਨਾਲ ਅਪਣੇ ਸਿਰ, ਗਰਦਨ ਅਤੇ ਕੰਨ ਢੱਕ ਕੇ ਰੱਖ ਸਕੋ। ਪਾਣੀ ਕਈ ਬੀਮਾਰੀਆਂ ਦਾ ਇਲਾਜ ਹੈ। ਲੂ ਤੋਂ ਬਚਣ ਲਈ ਦਿਨ ਵਿਚ ਕਈ ਵਾਰ ਪਾਣੀ, ਨਿੰਬੂ ਪਾਣੀ ਪੀਉ। ਪਾਣੀ ਵਿਚ ਗਲੂਕੋਜ਼ ਪਾ ਕੇ ਪੀ ਲਉ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਤਾਂ ਦੂਰ ਹੋਵੇਗੀ ਹੀ, ਊਰਜਾ ਵੀ ਬਣੀ ਰਹੇਗੀ।