ਚੰਡੀਗੜ੍ਹ: ਮੂਸੇਵਾਲਾ ਦੀ ਹੱਤਿਆ ਦੇ ਦਿਨ ਜਿਵੇਂ-ਜਿਵੇਂ ਬੀਤ੍ਹਦੇ ਜਾ ਰਹੇ ਹਨ, ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਾਲੇ ਦਿਨ ਦਾ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING


ਹੱਤਿਆ ਤੋਂ 20-22 ਮਿੰਟ ਬਾਅਦ ਵੀ ਨਹੀਂ ਖੋਲ੍ਹੀਆਂ ਜੀਪ ਦੀਆਂ ਖਿੜਕੀਆਂ 
ਚਸ਼ਮਦੀਦ ਗਵਾਹ ਆਪਣੇ ਆਪ ਨੂੰ ਸਾਬਕਾ ਫ਼ੌਜੀ ਦੱਸਦਾ ਹੈ ਤੇ ਮੂਸੇਵਾਲਾ ਦੀ ਹੱਤਿਆ ਨੂੰ ਲੈਕੇ ਉਸਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਸਨੇ ਇਸ ਸਬੰਧੀ ਇੱਕ ਵੀਡੀਓ ਬਣਾਈ ਹੈ, ਜਿਸ ’ਚ ਉਹ ਕਹਿੰਦਾ ਨਜ਼ਰ ਆਉਂਦਾ ਹੈ ਮੂਸੇਵਾਲਾ ਦੇ ਦੋਸਤਾਂ ਨੇ ਹੱਤਿਆ ਵਾਲੇ ਦਿਨ ਤਕਰੀਬਨ 20-22 ਮਿੰਟ ਥਾਰ ਜੀਪ ਦੀਆਂ ਖਿੜਕੀਆਂ ਹੀ ਨਹੀਂ ਖੋਲ੍ਹੀਆਂ।


ਪਿੰਡ ਦੇ ਨੌਜਵਾਨਾਂ ਨੇ ਜੀਪ ਦੇ ਨੰਬਰ ਤੋਂ ਸਿੱਧੂ ਮੂਸੇਵਾਲਾ ਦੀ ਪਹਿਚਾਣ ਕਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਜੀਪ ਦੇ ਸ਼ੀਸ਼ੇ ਤੋੜ ਕੇ ਸਿੱਧੂ ਨੂੰ ਬਾਹਰ ਕੱਢਿਆ।


 



ਪੁਲਿਸ ਨੇ ਕਾਤਲਾਂ ਨੂੰ ਫੜਨ ’ਚ ਲਾਪਰਵਾਹੀ ਵਰਤੀ
ਸਾਬਕਾ ਫ਼ੌਜੀ ਨੇ ਪੁਲਿਸ ਦਾ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ, ਉਸਨੇ ਦੱਸਿਆ ਕਿ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਸ਼ੂਟਰ ਥੋੜ੍ਹੀ ਦੇਰ ਪਹਿਲਾਂ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਹਨ। ਜੇਕਰ ਪੁਲਿਸ ਸਮਾਂ ਰਹਿੰਦੇ ਨਾਕੇ ਲਗਾ ਦਿੰਦੀ ਤਾਂ ਹੱਤਿਆਰੇ ਉਸ ਸਮੇਂ ਪੁਲਿਸ ਦੀ ਗ੍ਰਿਫ਼ਤ ’ਚ ਆ ਸਕਦੇ ਸਨ। ਉਸਨੇ ਇਹ ਵੀ ਸ਼ੰਕਾ ਜ਼ਾਹਰ ਕੀਤੀ ਕਿ ਸਿੱਧੂ ਦੇ ਦੋਸਤ ਉਸ ਨਾਲ ਹਸਪਤਾਲ ਨਹੀਂ ਗਏ, ਬਲਕਿ ਪੁਲਿਸ ਤੇ ਐਂਬੂਲੈਂਸ ਪਹੁੰਚੀ ਤਾਂ ਉਹ ਹਸਪਤਾਲ ਗਏ। 


 



ਮੂਸੇਵਾਲਾ ਦੀ ਹੱਤਿਆ ’ਚ ਨਾਲ ਦੇ ਕਲਾਕਾਰਾਂ ਦਾ ਹੱਥ: ਬਲਕੌਰ ਸਿੰਘ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਨ ’ਚ ਨਾਲ ਦੇ ਕਲਾਕਾਰਾਂ ਦਾ ਹੱਥ ਹੈ। ਹਾਲਾਂਕਿ ਮੂਸੇਵਾਲਾ ਦੀ ਹੱਤਿਆ ਵੇਲੇ ਉਸਦੇ ਨਾਲ ਥਾਰ ਜੀਪ ’ਚ ਮੌਜੂਦ ਰਹੇ 2 ਦੋਸਤਾਂ ’ਤੇ ਉਨ੍ਹਾਂ ਸ਼ੱਕ ਨਹੀਂ ਜਤਾਇਆ ਹੈ। 
ਉੱਧਰ ਸਾਬਕਾ ਫ਼ੌਜੀ ਵਲੋਂ ਗਵਾਹੀ ਦੇ ਤੌਰ ’ਤੇ ਦਿੱਤੇ ਬਿਆਨਾਂ ਤੋਂ ਬਾਅਦ ਪੁਲਿਸ ਅਤੇ ਮੂਸੇਵਾਲਾ ਦੇ ਦੋਸਤਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।