Bathinda News: ਬਰਨਾਲਾ-ਬਠਿੰਡਾ ਮੁੱਖ ਮਾਰਗ (National Highway) ਤੇ ਸਥਿਤ ਇਕ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਬੌਬੀ ਨਾਲ ਉਸਦੇ ਨਾਲ ਕੰਮ ਕਰਦੇ ਕਰਮਚਾਰੀਆਂ ਨੇ ਅਣ-ਮਨੁੱਖੀ ਵਤੀਰਾ ਕਰਦਿਆਂ, ਉਸਦੇ ਪਖਾਨੇ ਵਾਲੀ ਥਾਂ ਰਾਹੀਂ ਹਵਾ ਭਰ ਦਿੱਤੀ। 


COMMERCIAL BREAK
SCROLL TO CONTINUE READING


ਦਰਅਸਲ, ਬੌਬੀ ਪਿਛਲੇ ਕਈ ਸਾਲਾਂ ਤੋਂ ਸ਼ਿਵਾ ਫੈਕਟਰੀ ’ਚ ਰਾਤ ਦੀ ਡਿਊਟੀ ਕਰਦਾ ਹੈ। ਮਾਮਲੇ ਸਬੰਧੀ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਪੁਲਿਸ ਨੂੰ ਦੱਸਿਆ ਕਿ ਸਵੇਰੇ 3-4 ਵਜੇ ਉਹ ਫੈਕਟਰੀ ’ਚ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਦੋ ਮਜ਼ਦੂਰ ਜਗਦੀਪ ਸਿੰਘ ਅਤੇ ਗੁਰਦੀਪ ਸਿੰਘ ਜੋ ਉਸਦੇ ਨਾਲ ਫੈਕਟਰੀ ’ਚ ਹੀ ਰਿਪੇਅਰ ਦਾ ਕੰਮ ਕਰਦੇ ਹਨ। 



ਦੋਹਾਂ ਨੇ ਪੀੜਤ ਮਜ਼ਦੂਰ ਦੀ ਜ਼ਬਰਦਸਤੀ ਪੈਂਟ ਉਤਾਰ ਉਸਦੇ ਪਖ਼ਾਨੇ ਵਾਲੀ ਥਾਂ ਹਵਾ ਦੇ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਹਵਾ ਦਾ ਜ਼ੋਰਦਾਰ ਪ੍ਰੈਸ਼ਰ ਮਾਰਿਆ ਕਿ ਉਸਦਾ ਪੇਟ ਫੁੱਲ ਗਿਆ ਤੇ ਉਹ ਬੇਹੋਸ਼ ਹੋ ਮੌਕੇ ’ਤੇ ਡਿੱਗ ਪਿਆ। 



ਉਸਦੀ ਤਬੀਅਤ ਖ਼ਰਾਬ ਹੁੰਦਿਆ ਵੇਖ ਫੈਕਟਰੀ ’ਚ ਮੌਜੂਦ ਗੁਰਦੀਪ ਸਿੰਘ ਨੇ ਫੈਕਟਰੀ ਦੀ ਗੱਡੀ ’ਚ ਉਸਨੂੰ ਤਪਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪਰ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਤਪਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਮਜ਼ਦੂਰ ਬੌਬੀ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। 



ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਉਸਦੇ ਪੇਟ ਦਾ ਆਪ੍ਰੇਸ਼ਨ ਕਰਕੇ ਹਵਾ ਨੂੰ ਬਾਹਰ ਕੱਢਿਆ, ਪਰ ਹਾਲੇ ਵੀ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਦੋਹਾਂ ਮਜ਼ਦੂਰਾਂ ਖ਼ਿਲਾਫ਼ ਧਾਰਾ 308, 34 ਆਈ. ਪੀ. ਸੀ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਵਲੋਂ ਆਰੋਪੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  


ਇਹ ਵੀ ਪੜ੍ਹੋ: ਡਿਊਟੀ ’ਚ ਕੁਤਾਹੀ ਵਰਤਣ ਵਾਲੇ 42 ਅਫ਼ਸਰਾਂ ਤੇ ਕਰਮਚਾਰੀਆਂ ਨੂੰ 'ਕਾਰਨ ਦੱਸੋ' ਨੋਟਿਸ, 3 ਨੂੰ ਕੀਤਾ ਗਿਆ ਚਾਰਜਸ਼ੀਟ